← ਪਿਛੇ ਪਰਤੋ
ਸੰਜੀਵ ਸੂਦ
ਲੁਧਿਆਣਾ, 25 ਮਾਰਚ 2020 - ਲੁਧਿਆਣਾ ਦੇ ਗੁਰਦੇਵ ਨਗਰ ਦੀ ਰਹਿਣ ਵਾਲੀ ਇੱਕ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਦਯਾਨੰਦ ਦੇ ਮੈਡੀਕਲ ਸੁਪਰਡੈਂਟ ਡਾ. ਸੰਦੀਪ ਸ਼ਰਮਾ ਵੱਲੋਂ ਕੀਤੀ ਗਈ ਹੈ। ਉਕਤ ਮਹਿਲਾ ਦਯਾਨੰਦ ਹਸਪਤਾਲ 'ਚ ਦਾਖਲ ਹੈ। ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਔਰਤ ਦੇ ਘਰਵਾਲੇ, ਪੁੱਤ ਅਤੇ ਉਸ ਦਾ ਇਲਾਜ ਕਰਨ ਵਾਲੇ ਸੀਨੀਅਰ ਡਾਕਟਰ ਸੰਦੀਪ ਪੁਰੀ ਅਤੇ ਚਾਰ ਹੋ ਲੋਕ ਜੋ ਹਸਪਤਾਲ ਦਾ ਸਟਾਫ ਹਨ ਸਾਰਿਆ ਦੇ ਟੈਸਟ ਕੀਤੇ ਗਏ ਹਨ। ਜਦੋਂ ਤੱਕ ਉਨ੍ਹਾਂ ਦੇ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ ਉਦੋਂ ਤੱਕ ਸਾਰਿਆ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
Total Responses : 267