ਦਿਨੇਸ਼
- ਪੀੜਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਲਏਗਾ ਜਾਣਗੇ ਸੈਂਪਲ
ਗੁਰਦਾਸਪੁਰ, 18 ਅਪ੍ਰੈਲ 2020 - ਲੁਧਿਆਣਾ ਵਿਖੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲੇ ਪੰਜਾਬ ਪੁਲਿਸ ਦੇ ਏ .ਐੱਸ.ਆਈ ਦਾ ਪਿਛੋਕੜ ਗੁਰਦਾਸਪੁਰ ਦੇ ਪਿੰਡ ਚੈਨੇਵਾਲ ਦਾ ਹੈ ਅਤੇ ਲਾਕ ਡਾਊਨ ਤੋਂ ਪਹਿਲਾਂ ਉਹ ਆਪਣੇ ਜੱਦੀ ਪਿੰਡ ਚੈਨੇਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਰਹਿ ਕੇ ਆਇਆ ਹੈ। ਇਸ ਗੱਲ ਦੀ ਪੜਤਾਲ ਕੀਤੀ ਜਾਵੇ ਕਿ ਉਕਤ ਵਿਅਕਤੀ ਆਪਣੇ ਪਿੰਡ ਵਿਖੇ ਰਹਿਣ ਦੌਰਾਨ ਕਿਸ-ਕਿਸ ਦੇ ਸੰਪਰਕ ਵਿੱਚ ਆਇਆ ਸੀ। ਉਪਰੋਕਤ ਸ਼ਬਦ ਚਿਤਾਵਨੀ ਦੇ ਤੌਰ ਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਸਿਹਤ ਵਿਭਾਗ ਗੁਰਦਾਸਪੁਰ ਨੂੰ ਭੇਜੀ ਗਈ ਇੱਕ ਵਿਸ਼ੇਸ਼ ਚਿੱਠੀ ਵਿੱਚ ਲਿਖੇ ਗਏ ਹਨ।
ਚਿੱਠੀ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਲੁਧਿਆਣਾ ਦੇ ਬਲਦੇਵ ਨਗਰ ਦਾ ਰਹਿਣ ਵਾਲਾ ਇੱਕ ਏ.ਐੱਸ.ਆਈ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ। ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੈਨੇਵਾਲ ਦਾ ਰਹਿਣ ਵਾਲਾ ਹੈ ਅਤੇ ਲਾਕਡਾਊਨ ਤੋਂ ਪਹਿਲਾਂ ਆਪਣੇ ਪਿੰਡ ਚੈਨੇਵਾਲ ਰਹਿ ਕੇ ਆਇਆ ਸੀ।
ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਲੁਧਿਆਣਾ ਵੱਲੋਂ ਇੱਕ ਚਿੱਠੀ ਰਾਹੀਂ ਸਿਹਤ ਵਿਭਾਗ ਗੁਰਦਾਸਪੁਰ ਨੂੰ ਆਗਾਹ ਕੀਤਾ ਗਿਆ ਹੈ। ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕੀ ਇਹ ਵਿਅਕਤੀ ਆਪਣੇ ਪਿੰਡ ਰਹਿਣ ਦੌਰਾਨ ਕਿਸ ਕਿਸ ਦੇ ਸੰਪਰਕ ਵਿੱਚ ਆਇਆ ਸੀ ਅਤੇ ਜੇਕਰ ਇਹ ਮਰੀਜ਼ ਜਿਸ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ। ਕੀ ਉਹ ਕੋਰੋਨਾ ਤੋਂ ਰਹਿਤ ਹਨ।
ਡਾ. ਕਿਸ਼ਨ ਚੰਦ ਨੇ ਅੱਗੋਂ ਦੱਸਿਆ ਕਿ ਸਿਵਲ ਸਰਜਨ ਲੁਧਿਆਣਾ ਦੀ ਚਿੱਠੀ ਮਿਲਣ ਤੋਂ ਬਾਦ ਸਬੰਧਿਤ ਸਿਹਤ ਅਮਲੇ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਸਾਵਧਾਨੀ ਵਜੋਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਪੀੜਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੈਂਪਲ ਇਕੱਤਰ ਕੀਤੇ ਜਾਣਗੇ।