ਸੰਜੀਵ ਸੂਦ
- ਦਰਜਨਾਂ ਪੁਲਿਸ ਮੁਲਾਜ਼ਮਾਂ ਨੂੰ ਕਰ ਚੁੱਕੀ ਹੈ ਠੀਕ
- ਬਾਹਰਲੇ ਸੂਬਿਆਂ ਚ ਵੀ ਵਧ ਰਹੀ ਡਿਮਾਂਡ
ਲੁਧਿਆਣਾ, 5 ਸਤੰਬਰ 2020 - ਲੁਧਿਆਣਾ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਲਗਾਤਾਰ ਮਹਾਂਮਾਰੀ ਨਾਲ ਜੂਝ ਰਹੇ ਨੇ ਕਈ ਪੁਲਿਸ ਮੁਲਾਜ਼ਮ ਇਸ ਜੰਗ ਵਿੱਚ ਆਪਣੀ ਜਾਨ ਤੱਕ ਗਵਾ ਚੁੱਕੇ ਨੇ ਜਿਸ ਦੇ ਮੱਦੇਨਜ਼ਰ ਇੱਕ ਨਿੱਜੀ ਹਸਪਤਾਲ ਦੀ ਸੀਨੀਅਰ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਇੱਕ ਕਿੱਟ ਤਿਆਰ ਕੀਤੀ ਗਈ ਹੈ ਜਿਸ ਵਿਚ ਇਸ ਮਹਾਮਾਰੀ ਨਾਲ ਲੜਨ ਸਬੰਧੀ ਦਵਾਈਆਂ ਆਪਣੀ ਇਮੁਨਟੀ ਵਧਾਉਣ ਲਈ ਜੜੀ-ਬੂਟੀਆਂ ਆਦਿ ਹਨ ਅਤੇ ਇਸ ਦੇ ਨਾਲ ਕਾਫੀ ਪੁਲੀਸ ਮੁਲਾਜ਼ਮਾਂ ਨੂੰ ਫਾਇਦਾ ਹੋਇਆ ਹੈ ਕਈਆਂ ਨੇ ਆਪਣੀ ਡਿਊਟੀ ਮੁੜ ਤੋਂ ਆ ਕੇ ਜੁਆਇਨ ਕਰ ਲਈ ਹੈ।
ਲੁਧਿਆਣਾ ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੀਟ ਨੂੰ ਸਮਾਜ ਸੇਵੀ ਸੰਸਥਾਵਾਂ ਲਈ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੀ ਕੀਮਤ ਨੂੰ ਨੋ ਪ੍ਰੋਫਿਟ ਅਤੇ ਨੋ ਲੋਸ ਦੇ ਫਾਰਮੂਲੇ ਤੇ ਰੱਖੀ ਗਈ ਹੈ 1700 ਰੁਪਏ ਵਿੱਚ ਇਹ ਕਿੱਟ ਮਿਲ ਸਕਦੀ ਹੈ ਜਿਸ ਦੀ ਵਰਤੋਂ ਨਾਲ ਤੁਸੀਂ ਕੋਰੋਨਾ ਮਹਾਮਾਰੀ ਨੂੰ ਹਰਾ ਸਕਦੇ ਹੋ। ਇਸ ਕਿੱਟ ਦੀ ਡਿਮਾਂਡ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਗੁਆਂਢੀ ਸੂਬਿਆਂ ਵੱਲੋਂ ਵੀ ਇਸ ਦੀ ਡਿਮਾਂਡ ਕੀਤੀ ਜਾ ਰਹੀ ਹੈ। ਕਿ ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਇਸ ਕਿੱਟ ਦੀ ਵਰਤੋਂ ਨਾਲ ਠੀਕ ਹੋ ਕੇ ਡਿਊਟੀ ਤੇ ਪਰਤ ਚੁੱਕੇ ਮੁਲਾਜ਼ਮਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਹੋਇਆ ਹੈ।