ਨਵੀਂ ਦਿੱਲੀ, 2 ਮਈ 2020 - ਲੋਕਪਾਲ ਦੇ ਮੈਂਬਰ ਰਿਟਾਇਰਡ ਜਸਟਿਸ ਏ.ਕੇ. ਤ੍ਰਿਪਾਠੀ ਦਾ ਕੋਰੋਨਾ ਵਾਇਰਸ ਦੇ ਕਾਰਨ ਦੇਹਾਂਤ ਹੋ ਗਿਆ ਹੈ। ਏ.ਕੇ. ਤ੍ਰਿਪਾਠੀ ਨੂੰ 2 ਅਪ੍ਰੈਲ ਨੂੰ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਐਮ.ਸੀ. 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਉਮਰ 63 ਸਾਲ ਦੀ। ਇਲਾਜ ਦੌਰਾਨ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਜਸਟਿਸ ਤ੍ਰਿਪਾਠੀ ਅਜਿਹੇ ਪਹਿਲੇ ਮਰੀਜ਼ ਸਨ ਜਿਨ੍ਹਾਂ ਦਾ ਇਲਾਜ ਟ੍ਰਾਮਾ ਸੈਂਟਰ 'ਚ ਚੱਲ ਰਿਹਾ ਸੀ।
ਜਸਟਿਸ ਏ.ਕੇ. ਤ੍ਰਿਪਾਠੀ ਤੋਂ ਬਿਨਾਂ ਉਨ੍ਹਾਂ ਦੀ ਧੀ ਅਤੇ ਰਸੋਈਏ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਪਰ ਉਹ ਦੋਵੇਂ ਜਲਦੀ ਹੀ ਇਲਾਜ ਮਿਲਣ ਤੋਂ ਬਾਅਦ ਸਿਹਤਮੰਦ ਹੋ ਗਏ ਸਨ