ਫਿਰੋਜ਼ਪੁਰ, 21 ਮਾਰਚ 2020 - ਬੀਤੇ ਕਰੀਬ ਇੱਕ ਮਹੀਨੇ ਤੋਂ ਦੁਨੀਆਂ ਭਰ 'ਚ ਕਰੋਨਾ ਵਾਇਰਸ ਦੀ ਦਹਿਸ਼ਤ ਫੈਲ ਚੁੱਕੀ ਸੀ, ਜੋ ਸਿਰਫ ਵਿਦੇਸ਼ਾਂ ਵਿਚ ਪਾਇਆ ਗਿਆਂ ਸੀ ਜੋ ਪਰ ਹੁਣ ਪੰਜਾਬ ਵੱਸਦੇ ਲੋਕਾਂ 'ਤੇ ਵੀ ਆਪਣਾ ਪ੍ਰਭਾਵ ਵਧਾਉਦਾ ਨਜ਼ਰ ਆ ਰਿਹਾ ਹੈ ਅਜਿਹੇ ਵਿਚ ਜੇਕਰ ਸ਼ੁਰੂ ਤੋਂ ਹੀ ਸਰਕਾਰ ਵਿਦੇਸ਼ੋਂ ਆਉਂਦੇ ਲੋਕਾਂ ਨੂੰ ਏਅਰਪੋਰਟਾਂ 'ਤੇ ਰੋਕ ਕੇ 15 ਦਿਨ ਤੱਕ ਇਲਾਜ ਅਧੀਨ ਰੱਖਦੀ ਤਾਂ ਅੱਜ ਦੇਸ਼ ਅਤੇ ਪੰਜਾਬ 'ਚ ਦਹਿਸ਼ਤ ਦਾ ਮਹੌਲ ਨਾ ਪੈਦਾ ਹੁੰਦਾ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿਲਬਾਗ ਸਿੰਘ ਵਿਰਕ ਕੌਮੀ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਅਤੇ ਮੈਂਬਰ ਜਨਰਲ ਕੌਸਿਲ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਉਹਨਾਂ ਕਿਹਾ ਅਜੇ ਤੱਕ ਵਿਦੇਸ਼ ਤੋਂ ਆਏ ਲੋਕਾਂ ਦੀ ਸੂਚੀ ਵੀ ਸਰਕਾਰ ਜਨਤਕ ਨਹੀ ਕਰ ਸਕੀ, ਤਾਂ ਜੋ ਇਸ ਦੀ ਨਜ਼ਰ ਸਾਨੀ ਕਰਕੇ ਸਿਰਫ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰਕੇ ਕੁਝ ਸਮਾਂ ਦੂਜਿਆਂ ਲੋਕਾਂ ਨਾਲੋਂ ਵੱਖ ਕਰਕੇ ਉਹਨਾਂ ਦੇ ਪੀੜਤ ਹੋਣ ਦੀ ਸੂਰਤ ਵਿੱਚ ਇਲਾਜ ਕੀਤਾ ਜਾ ਸਕੇ।
ਕਿਉਂਕਿ ਇਹ ਵਾਇਰਸ ਦੇ ਜਿੰਨੇ ਵੀ ਮਰੀਜ਼ ਹੁਣ ਤੱਕ ਪਾਏ ਗਏ ਹਨ ਉਹਨਾਂ ਦੀ ਮੁੱਢਲੀ ਪੜਤਾਲ ਵਿਦੇਸ਼ਾਂ ਵਿੱਚੋ ਆਇਆਂ ਦੀ ਹੋਈ ਹੈ ਜਾਂ ਉਹਨਾਂ ਨਾਲ ਸਬੰਧ ਰੱਖਣ ਵਾਲਿਆਂ ਦੀ ਪੁਸ਼ਟੀ ਹੋ ਰਹੀ ਹੈ। ਵਿਰਕ ਨੇ ਕਿਹਾ ਕਿ ਇਹ ਵਾਇਰਸ ਨਾ ਤਾਂ ਭਾਰਤ 'ਚ ਅਤੇ ਨਾ ਹੀ ਪੰਜਾਬ 'ਚ ਪੈਂਦਾ ਹੋਇਆ ਹੈ। ਵਿਰਕ ਨੇ ਇਹ ਵੀ ਆਖਿਆ ਕਿ ਕੁੱਝ ਕੁ ਆਏ ਲੋਕਾਂ ਨੂੰ ਸਾਂਭਣ ਦੀ ਬਜਾਏ ਅੱਜ ਕਰੋੜਾਂ ਲੋਕਾਂ ਨੂੰ ਦਹਿਸ਼ਤ ਭਰੇ ਮਹੌਲ ਵਿੱਚ ਜ਼ਿੰਦਗੀ ਬਤੀਤ ਕਰਨ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।