ਅਸ਼ੋਕ ਵਰਮਾ
-ਜਰੂਰੀ ਵਸਤਾਂ ਦੀ ਸਪਲਾਈ ਬੰਦ ਨਹੀਂ ਹੋੇਵੇਗੀ
ਬਠਿੰਡਾ, 21 ਮਾਰਚ 2020 - ਪੰਜਾਬ ਦੇ ਸਹਿਕਾਰੀ ਅਦਾਰੇ ਵੇਰਕਾ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹੇ ਵਿਚ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਦੀ ਕੋਈ ਘਾਟ ਨਹੀਂ ਹੈ ਅਤੇ ਵੇਰਕਾ ਨਾਗਰਿਕਾਂ ਦੀ ਜਰੂਰਤ ਅਨੁਸਾਰ ਸਪਲਾਈ ਜਾਰੀ ਰੱਖੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸ਼ਨ ਦੇ ਹੁਕਮਾਂ ਅਨੁਸਾਰ ਵੇਰਕਾ ਦੀਆਂ ਟੀਮਾਂ ਨੇ ਸਾਰੇ ਬੂਥਾਂ ਦੀ ਪੜਤਾਲ ਕੀਤੀ ਅਤੇ ਦੱਸਿਆ ਕਿ ਸਾਰੇ ਬੂਥਾਂ ਤੇ ਜਰੂਰਤ ਅਨੁਸਾਰ ਸਟਾਕ ਹੈ। ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਵਿਸਵਾਸ਼ ਦੁਆਇਆ ਹੈ ਕਿ ਜਰੂਰੀ ਵਸਤਾਂ ਦੀ ਸਪਲਾਈ ਬਿਲਕੁੱਲ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵੇਰਕਾ ਦੇ ਜਨਰਲ ਮੈਨੇਜਰ ਰਾਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਘਬਰਾਹਟ ਵਿਚ ਨਾ ਆਵੇ। ਵੇਰਕਾ ਕੋਲ ਜਰੂਰਤ ਅਨੁਸਾਰ ਸਟਾਕ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਬੂਥਾਂ ਤੇ ਟੈਟਰਾ ਮਿਲਕ, ਮਿਲਕ ਪਾਊਡਰ, ਫਰੈਸ ਮਿਲਕ, ਬਟਰ, ਦਹੀ, ਪਨੀਰ ਸਮੇਤ ਸਾਰੇ ਉਤਪਾਦ ਉਪਲਬੱਧ ਹਨ।
ਓਧਰ ਵੇਰਕਾ ਦੇ ਡਿਪਟੀ ਮੈਨੇਜਰ ਸ੍ਰੀ ਅਭਿਨਵ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਦੁੱਧ ਦੀ ਸਪਲਾਈ ਸੰਬੰਧੀ ਕੋਈ ਮੁਸਕਿਲ ਹੋਵੇ ਤਾਂ ਉਨ੍ਹਾਂ ਦੇ ਮੋਬਾਇਲ ਨੰਬਰ 8054640669 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਦੇ ਬੂਥਾਂ ਤੇ ਸੈਨੇਟਾਈਜਰ ਵੀ ਰਖਵਾਏ ਗਏ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਨਰ ਵੀ ਲਗਾਏ ਗਏ ਹਨ।