ਸ਼ਰਧਾਲੂਆਂ ਚੋਂ 39 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ, ਡੀ ਸੀ ਨੇ ਘਰ ਰਵਾਨਾ ਕੀਤਾ
ਫ਼ਿਰੋਜ਼ਪੁਰ, 15 ਮਈ 2020 : ਫਿਰੋਜ਼ਪੁਰ ਜ਼ਿਲ੍ਹਾ 'ਚ ਬੀਤੇ ਦਿਨੀਂ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਈ ਸੰਗਤ ਵਿਚੋਂ ਕੋਰੋਨਾ ਪਾਜ਼ੀਟਿਵ ਅਉਣ 'ਤੇ ਸ਼ਰਧਾਲੂਆਂ ਨੂੰ ਸਥਾਨਿਕ ਸਿਵਲ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਸੀ, ਅੱਜ ਉਹਨਾਂ ਵਿੱਚੋ 39 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਅੱਜ ਹਸਪਤਾਲ ਤੋਂ ਘਰ ਲਈ ਰਵਾਨਾ ਕੀਤਾ ਗਿਆ।
ਮੌਕੇ 'ਤੇ ਪੁੱਜੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਇਹਨਾਂ ਠੀਕ ਹੋਏ ਸ਼ਰਧਾਲੂਆਂ ਨੂੰ ਘਰ ਲਈ ਰਵਾਨਾ ਕੀਤਾ ਗਿਆ। ਸੀਨੀਅਰ ਮੈਡੀਕਲ ਅਧਿਕਾਰੀ ਅਸ਼ੋਕ ਜਿੰਦਲ ਨੇ ਦੱਸਿਆ ਕਿ 39 ਸ਼ਰਧਾਲੂਆਂ ਦੇ ਕੁਝ ਦਿਨ ਪਹਿਲਾ ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਸਿਹਤ ਵਿਭਾਗ ਵੱਲੋਂ ਉਹਨਾਂ ਨੂੰ ਘਰ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਸ਼ਰਧਾਲੂਆਂ ਨੇ ਪ੍ਰਸ਼ਾਸਨ ਵੱਲੋਂ ਮਿਲੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ।