ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 13 ਮਈ 2020 - ਤਹਿਸੀਲ ਗੜ੍ਹਸ਼ੰਕਰ ਅਧੀਨ ਪੈਦੇ ਪਿੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਦਾ ਇੱਕ ਵਿਅਕਤੀ ਕਰੋਨਾ ਟੈਸਟ 'ਚ ਪਾਜ਼ੀਟਿਵ ਪਾਇਆ ਗਿਆ ਹੈ। ਜਿਸ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਹੁਸ਼ਿਆਰਪੁਰ ਭੇਜ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਇੰਦਰਜੀਤ ਸਿੰਘ ਪੁੱਤਰ ਸਿੰਗਾਰਾ ਸਿੰਘ ਅਤੇ ਉਸ ਦੇ ਦੋ ਸਾਥੀ ਤਰਸੇਮ ਸਿੰਘ, ਸੁਰਿੰਦਰ ਸਿੰਘ 11 ਮਈ ਨੂੰ ਮਹਾਰਾਸ਼ਟਰ ਤੋ ਆਏ ਸਨ ਜਿਹਨਾ ਨੂੰ ਪਿੰਡ ਦੀ ਡਿਸਪੈਸਰੀ 'ਚ ਰੱਖਿਆ ਗਿਆ ਸੀ ਤੇ ਕਿਸੇ ਨੂੰ ਵੀ ਉਹਨਾ ਨੂੰ ਮਿਲਣ ਦੀ ਇਜਾਜਤ ਨਹੀ ਸੀ। ਇਸ ਵਾਰੇ ਸਿਹਤ ਵਿਭਾਗ ਦੇ ਧਿਆਨ 'ਚ ਲਿਆਂਦਾ ਗਿਆ ਜਿਹਨਾਂ ਨੇ ਇਹਨਾਂ ਤਿੰਨਾਂ ਦੇ ਸੈਪਲ ਲਏ ਸਨ।
ਜਿਹਨਾਂ ਵਿੱਚੋਂ ਇੰਦਰਜੀਤ ਦੀ ਰਿਪੋਰਟ ਪਾਜ਼ੀਟਿਵ ਤੇ ਬਾਕੀ 2 ਦੀ ਰਿਪੋਰਟ ਨੈਗਟਿਵ ਆਈ ਹੈ।ਡਾ ਜੰਗਜੀਤ ਸਿੰਘ ਨੇ ਦੱਸਿਆ ਕਿ ਅਸੀ ਸਾਰੇ ਪਿੰਡ ਦਾ ਸਰਵੇਖਣ ਕੀਤਾ ਹੈ ਤੇ ਜਿਹੜੇ 2 ਵਿਅਕਤੀਆ ਦੀ ਰਿਪੋਰਟ ਨੈਗੇਟਿਵ ਆਈ ਹੈ ਉਹਨਾ ਦਾ ਕੱਲ੍ਹ ਦੁਬਾਰਾ ਟੈਸਟ ਕੀਤਾ ਜਾਵੇਗਾ। ਇਸ ਵਾਰੇ ਸਮਾਜਸੇਵੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਰਿਪੋਰਟ ਤੋਂ ਬਾਅਦ ਅਸੀ ਆਪਣੇ ਤੌਰ 'ਤੇ ਪਿੰਡ ਨੂੰ ਸੀਲ ਕਰ ਦਿੱਤਾ ਹੈ।
ਜਿਸ 'ਚ ਅਸੀ ਪਿੰਡ 'ਚ ਆਉਣ ਜਾਣ ਵਾਲਿਆ 'ਤੇ ਰੋਕ ਲਗਾ ਦਿਤੀ ਹੈ। ਇਸ ਮੌਕੇ ਸਿਹਤ ਵਿਭਾਗ ਵਲੋ ਬਲਾਕ ਸੰਮਤੀ ਮੈਬਰ
ਪ੍ਰੇਮ ਸਿੰਘ ਬੈਸ, ਡਾ ਜਗਜੀਤ ਸਿੰਘ, ਹੈਲਥ ਇਸ਼ ਪੈਕਟਰ ਜਸਵੀਰ ਸਿੰਘ, ਫੁੰਮਣ ਸਿੰਘ, ਮੁਕੇਸ਼ ਜੋਸ਼ੀ, ਪਰਮਜੀਤ ਸਿੰਘ ਦਿਆਲ, ਅਮਨਦੀਪ, ਵਿਨੇ, ਰਾਕੇਸ਼, ਵਿਜੇ, ਚੌਕੀ ਇੰਚਾਰਜ ਸਬ ਇਸ਼ਪੈਕਟਰ ਸਤਵਿੰਦਰ ਸਿੰਘ, ਏਐਸਆਈ ਜਸਵੀਰ ਸਿੰਘ ਤੇ ਹੋਰ ਮੁਲਾਜਮ ਹਾਜਰ ਸਨ।