ਜੀ ਐਸ ਪੰਨੂ
ਪਟਿਆਲਾ, 7 ਮਈ 2020 - ਗੁਰੂ ਤੇਗ ਬਹਾਦਰ ਕਲੋਨੀ ਦੀਆਂ ਪਾਜ਼ੀਟਿਵ ਆਈਆਂ ਔਰਤਾਂ ਬੈਂਕ ਵਿੱਚ ਮੁਲਾਜ਼ਮ ਹੋਣ ਕਾਰਣ ਬੈਂਕ ਬਰਾਂਚ ਕਰਮਚਾਰੀਆਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਹਨ ਅਤੇ ਸਬੰਧਤ ਸਟੇਟ ਬੈਂਕ ਆਫ ਇੰਡੀਆ ਦੀ ਫੋਰਟ ਚੌਂਕ ਬ੍ਰਾਂਚ ਅਤੇ ਵਾਈ.ਪੀ.ਐਸ ਬ੍ਰਾਂਚ ਨੂੰ ਟੈਸਟਾਂ ਦੀ ਰਿਪੋਰਟ ਆਉਣ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਪਟਿਆਲਾ ਸੈਂਟਰਲ ਜ਼ੇਲ੍ਹ ਦੇ ਕੈਦੀ ਦੀ 2 ਰਿਪੋਰਟ ਕੋਵਿਡ ਨੈਗੇਟਿਵ ਹੈ। ਇੱਥੇ ਇਹ ਦੱਸਣਾ ਬਣਦਾ ਕਿ ਇਹ ਗੈਂਗਸਟਰ ਜੱਗੂ ਭਗਵਾਨਪੁਰੀਆਂ ਦੀ ਇੱਕ ਵਾਰ ਪਹਿਲਾਂ ਪਾਜ਼ੀਟਿਵ ਰਿਪੋਰਟ ਪਾਈ ਗਈ ਸੀ ਉਸ ਦੀ ਮਾਂ ਦੇ ਰੌਲਾਂ ਪਾਉਣ 'ਤੇ ਕਿ ਮੇਰੇ ਪੁੱਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਦੁਬਾਰੇ ਟੈਸਟ ਕੀਤੇ ਗਏ ਹਨ ਸੋ ਨੇਗੈਟਿਵ ਹਨ। ਇਸ ਅਨੁਸਾਰ ਰਿਪੋਰਟਿੰਗ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਲੱਗਦਾ ਹੈ ਇਸੇ ਤਰ੍ਹਾਂ ਸ਼ਰਧਾਲੂਆਂ ਨੇ ਵੀ ਸ਼ੱਕ ਤੇ ਸੂਈ ਰੱਖੀਂ ਸੀ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚੋ ਭੇਜੇ ਗਏ ਸੈਂਪਲਾ ਵਿਚੋਂ 99 ਸੈਂਪਲਾ ਦੀ ਰਿਪੋਰਟ ਨੈਗੇਟਿਵ ਆਈ ਹੈ ਬਾਕੀ 50 ਸੈਂਪਲਾ ਦੀ ਰਿਪੋਰਟ ਦੇਰ ਰਾਤ ਆਉਣ ਦੀ ਸੰਭਾਵਨਾ ਹੈ।ਉਹਨਾਂ ਦੱਸਿਆਂ ਕਿ ਬੀਤੇ ਦਿਨੀਂ ਪਾਜ਼ੀਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਵਾ ਦਿੱਤਾ ਗਿਆ ਹੈ । ਉੁਹਨਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ 147 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ ਜਿਹਨਾਂ ਵਿਚ ਅੱਜ ਬੀਤੇ ਦਿਨੀ ਗੁਰੂਤੇਗ ਬਹਾਦਰ ਕਲੋਨੀ ਦੇ ਪਾਜ਼ੀਟਿਵ ਆਏ ਦੋ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ 29, ਨਾਭਾ ਦੇ ਪਾਜ਼ੀਟਿਵ ਆਏ ਕੇਸ ਦੇ ਸੰਪਰਕ ਵਿਚ ਆਏ 4 ,ਰਾਜਪੂਰਾ ਚ 28 ਅਤੇ ਅਮਨ ਨਗਰ ਦੇ ਮ੍ਰਿਤਕ ਪਾਜ਼ੀਟਿਵ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਏ 4 ਵਿਅਕਤੀਆਂ ਦੇ ਲਏ ਗਏ ਸੈਂਪਲ ਵੀ ਸ਼ਾਮਲ ਹਨ। ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਉਹਨਾਂ ਕਿਹਾ ਕਿ ਪਾਜ਼ੀਟਿਵ ਆਏ ਵਿਅਕਤੀਆਂ ਦੇ ਏਰੀਏ ਨੂੰ ਸੀਲ ਕਰਵਾ ਦਿੱਤਾ ਗਿਆ ਅਤੇ ਪਾਜ਼ੀਟਿਵ ਵਿਅਕਤੀਆਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਕਰਵਾ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਰਾਜ ਦੇ ਉੱਚ ਅਧਿਕਾਰੀਆਂ ਵੱਲੋ ਰਾਜ ਭਰ ਵਿਚੋ ਪਟਿਆਲਾ ਜਿਲ੍ਹੇ ਨੂੰ ਕੰਟੈਕਟ ਟਰੇਸਿੰਗ ਵਿਚ ਮੋਹਰੀ ਰਹਿਣ ਬਦਲੇ ਸ਼ਲਾਘਾ ਕੀਤੀ ਗਈ ਉਹਨਾ ਦੱਸਿਆਂ ਕਿ ਪਟਿਆਲਾ ਜਿਲ੍ਹਾ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਪਾਜ਼ੀਟਿਵ ਆਏ ਕੇਸਾਂ ਦੇ ਸਭ ਤੋਂ ਵੱਧ ਸੰਪਰਕ ਲੱਭ ਕੇ 15885 ਵਿਅਕਤੀਆਂ ਨੂੰ ਕੁਆਰਨਟੀਨ ਕੀਤਾ ਹੈ।
ਉਹਨਾਂ ਦੱਸਿਆਂ ਕਿ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਚ ਦਾਖਲ ਜਿਹਨਾਂ ਸੱਤ ਵਿਅਕਤੀਆਂ ਦੀ ਰਿਪੋਰਟ ਕੋਵਿਡ ਨੈਗੇਟਿਵ ਆਈ ਸੀ ਉਹਨਾਂ ਨੂੰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।ਉਹਨਾਂ ਦੱਸਿਆਂ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪਾਜ਼ੀਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ। ।ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1468 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 99 ਕੋਵਿਡ ਪਾਜ਼ੀਟਿਵ ਜੋਕਿ ਜਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 1168 ਨੈਗਟਿਵ ਅਤੇ 201 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਉਹਨਾਂ ਕਿਹਾ ਕਿ ਇਸ ਸਮੇਂ ਐਕਟਿਵ ਕੇਸ 83 ਹਨ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ ਅਤੇ 14 ਕੇਸ ਠੀਕ ਹੋ ਕੇ ਘਰ ਜਾ ਚੁੱਕੇ ਹਨ।