ਫਿਲਮ ਦਾ ਮਹੂਰਤ ਕਰਦੇ ਹੋਏ ਬਠਿੰਡਾ ਦਿਹਾਤੀ ਹਲਕੇ ਦੀ ਵਿਧਾਇਕਾਂ ਪ੍ਰੋ. ਰੁਪਿੰਦਰ ਕੌਰ ਰੂਬੀ।
ਵਿਧਾਇਕਾ ਪ੍ਰੋ. ਰੁਪਿੰਦਰ ਰੂਬੀ ਨੇ ਦਿੱਤਾ ਮਹੂਰਤ ਸ਼ਾਟ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2020: ਪਨੈਚ ਪ੍ਰੋਡਕਸ਼ਨ ਕੈਨੇਡਾ ਦੇ ਬੈਨਰ ਥੱਲੇ ਬਣ ਰਹੀ ਪੰਜਾਬੀ ਫਿਲਮ ‘ਜੱਟੀ ਪੰਦਰਾਂ ਮੁਰੱਬਿਆ ਵਾਲੀ’ ਔਰਤ ਦੇ ਕਿਰਨਦਾਰ ਨੂੰ ਉੱਚਾ ਕਰੇਗੀ ਇੰਨਾਂ ਸ਼ਬਦਾ ਦਾ ਪ੍ਰਗਟਾਵਾਂ ਫਿਲਮ ਦੇ ਸਹਾਇਕ ਪ੍ਰੋਡਿਊਸਰ ਮਲਕੀਤ ਬੁੱਟਰ ਨੇ ਕੀਤਾ। ਉਨਾਂ ਆਖਿਆ ਕਿ ਮਹਿਲਾ ਸਸ਼ਕਤੀਕਰਨ ਨੂੰ ਫਿਲਮ ’ਚ ਪੂਰੀ ਪ੍ਰਮੁੱਖਤਾ ਦਿੱਤੀ ਗਈ ਹੈ। ਪ੍ਰ੍ਰ੍ਰੋਡਿਊਸਰ ਵਜੋਂ ਮਲਕੀਤ ਬੁੱਟਰ ਦੀ ਇਹ ਦੂਸਰੀ ਫਿਲਮ ਹੈ। ਉਨਾਂ ਆਖਿਆ ਕਿ ਉਹ ਕਹਾਣੀ ੋ ਤੋਂ ਪੂਰੀ ਤਰਾਂ ਸੰਤੁਸ਼ਟ ਹਨ ਤੇ ਉਮੀਦ ਹੈ ਕਿ ਦਰਸ਼ਕ ਵੀ ਫਿਲਮ ਨੂੰ ਪਸੰਦ ਕਰਨਗੇ। ਓਧਰ ਫਿਲਮ ਦੀ ਅੱਜ ਰਸ਼ਮੀ ਸ਼ੁਰੂਆਤ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਪ੍ਰੋ. ਰੁਪਿੰਦਰ ਰੂਬੀ ਵੱਲੋਂ ਰੀਬਨ ਕੱਟ ਕੇ ਕੀਤੀ ਗਈ। ਮਲਕੀਤ ਬੁੱਟਰ ਨੇ ਫਿਲਮ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਫਿਲਮ ਪ੍ਰੋਡਿਊਸਰ ਗੁਰਦੀਪ ਸਿੰਘ ਕੈਨੇਡਾ ਵੱਲੋਂ ਬਣਾਈ ਜਾ ਰਹੀ ਹੈ। ਫਿਲਮ ਦੀਆਂ ਮੁੱਖ ਭੂਮਿਕਾਵਾ ’ਚ ਲਖਵਿੰਦਰ ਲੱਖਾ, ਗੂਗਨੀ ਗਿੱਲ, ਆਰੀਅਨ ਬੱਬਰ, ਮਲਕੀਤ ਰੌਣੀ, ਨਿਰਮਲ ਰਿਸ਼ੀ, ਗੁਰਚੇਤ ਚਿੱਤਰਕਾਰ, ਗੁਰਪ੍ਰੀਤ ਭੰਗੂ ’ਤੇ ਮਲਕੀਤ ਬੁੱਟਰ ਹਨ। ਉਨਾਂ ਦੱਸਿਆ ਕਿ ਫਿਲਮ ਦੇ ਦੇਵੀ ਸ਼ਰਮਾ ਡਾਇਰੈਕਟਰ ਹਨ ਜਦਕਿ ਸਹਾਇਕ ਡਰਾਇਰਕੈਕਟਰ ਖੁਸ਼ਬੂ ਸ਼ਰਮਾ ਹਨ। ਫਿਲਮ ਦੀ ਕਹਾਣੀ ਬਾਰੇ ਉਨਾਂ ਗੱਲ ਕਰਦਿਆਂ ਦੱਸਿਆ ਕਿ ਇਹ ਫਿਲਮ ਸਮਾਜ ’ਚ ਔਰਤ ਦੇ ਕਿਰਦਾਰ ਨੂੰ ਉੱਚਾ ਕਰੇਗੀ। ਫਿਲਮ ਦੀ ਸ਼ੂਟਿੰਗ ਸੰਗਤ ਇਲਾਕੇ ’ਚ ਜੋਰਾ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ।