ਬਲਜਿੰਦਰ ਸੇਖਾ
ਮਿਸੀਸਾਗਾ, 9 ਮਈ 2020 - ਟੋਰਾਂਟੋ ਦੇ ਨਾਲ ਦੇ ਵੱਡੇ ਸ਼ਹਿਰ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਹੁਣ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੇਸ ਘੱਟਣ ਲੱਗੇ ਹਨ। ਸਰਕਾਰਾਂ ਵੱਲੋਂ ਸਭ ਕੁੱਝ ਫੇਰ ਤੋਂ ਪੱਟੜੀ ‘ਤੇ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸ਼ਹਿਰਾਂ ਦਾ ਕੋਰੋਨਾ ਵਾਇਰਸ ਕਾਰਨ ਆਰਥਿਕ ਤੌਰ ‘ਤੇ ਕਾਫੀ ਨੁਕਸਾਨ ਹੋਇਆ ਹੈ। ਇਸ ਸਮੇ ਸਿਟੀ ਨੂੰ ਟ੍ਰਾਂਜਿਟ ਅਤੇ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਬੰਦ ਹੈ। ਇਸ ਲਈ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਸ਼ਹਿਰਾਂ ਨੂੰ ਐਮਰਜੈਂਸੀ ਅਪਰੇਟਿੰਗ ਫੰਡਿੰਗ ਦੇਣ ਤਾਂ ਜੋ ਮਿਊਸੀਂਪਲਟੀਜ਼ ਆਪਣਾ ਕੰਮ ਚਲਾ ਸਕਣ। ਉਹਨਾਂ ਆਖਿਆ ਕਿ ਸ਼ਹਿਰ ਸਾਡੇ ਮੁਲਕ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਹਿੱਸਾ ਹਨ ਅਤੇ ਪਹਿਲਾਂ ਦੀ ਤਰ੍ਹਾਂ ਮੱਦਦ ਮੁਹੱਈਆ ਕਰਵਾਉਣੀ ਜ਼ਰੂਰੀ ਹੈ।