ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ, 06 ਨਵੰਬਰ 2020 - ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਆਉਂਦੇ ਕਾਲਜਾਂ ਵਿੱਚ ਫਾਈਨਲ ਈਅਰ ਦੀਆ ਕਲਾਸਾਂ ਮਿਤੀ 09-11-2020 ਤੋਂ ਅਤੇ ਬਾਕੀ ਰਹਿੰਦੇ ਸਾਲਾਂ ਦੀਆਂ ਕਲਾਸਾਂ ਮਿਤੀ 16-11-2020 ਤੋਂ ਸ਼ੁਰੂ ਕਰਨ ਸਬੰਧੀ ਅਤੇ ਹੋਸਟਲ ਖੋਲ੍ਹਣ ਸਬੰਧੀ ਤਿਆਰ ਕੀਤੇ ਐਸ ਓ ਪੀ ਅਨੁਸਾਰ ਵਿਦਿਆਰਥੀਆਂ ਲਈ ਹਦਾਇਤਾਂ:
- ਫਾਇਨਲ ਇਅਰ ਦੇ ਵਿਦਿਆਰਥੀ ਕਾਲਜ ਪਹੁੰਚਣ ਤੋਂ ਪਹਿਲਾਂ ਕੋਵਿਡ ਟੈਸਟ ਮਿਤੀ 06.11 .2020 ਜਾਂ ਉਸ ਤੋਂ ਬਾਅਦ ਅਤੇ ਬਾਕੀ ਰਹਿੰਦੇ ਸਾਲਾ ਦੇ ਵਿਦਿਆਰਥੀ ਕੇਵਿਡ ਟੈਸਟ ਮਿਤੀ 12-11-2020 ਜਾਂ ਉਸ ਤੋਂ ਬਾਅਦ ਕਰਵਾ ਕੇ ਉਸ ਦੀ ਰਿਪੋਰਟ ਨੇਗੇਟਿਵ ਹੋਣ ਦੀ ਸੂਰਤ ਵਿੱਚ ਕਾਲਜ ਜੁਆਇਨ ਕਰਨਗੇ ।
- ਜੇਕਰ ਕਿਸੇ ਵਿਦਿਆਰਥੀ ਦੀ ਰਿਪੋਰਟ ਪੋਜੀਟਿਵ ਆਉਂਦੀ ਹੈ ਤਾਂ ਉਹ ਵਿਦਿਆਰਥੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਕਾਲਜ ਵਿੱਚ ਜੁਆਇਨ ਕਰਨਗੇ ।
- ਹਰ ਵਿਦਿਆਰਥੀ ਵੱਲੋਂ ਇਹ ਹਲਫੀਆ ਬਿਆਨ / ਸਵੈ - ਘੋਸਣਾ ਦਿੱਤਾ ਜਾਵੇਗਾ ਕਿ ਉਸ ਵੱਲੋਂ ਕੋਵਿਡ - 19 ਦੀ ਮਹਾਮਾਰੀ ਦੇ ਮੱਦੇ - ਨਜ਼ਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ - ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ, ਜਿਵੇਂ ਮਾਸਕ ਲਗਾਉਣਾ, ਸੈਨੇਟਾਈਜ਼ੇਸ਼ਨ ਰੱਖਣੀ ਉਚਿਤ ਦੂਰੀ ਬਣਾਉਣਾ ਅਤੇ ਕਾਲਜ ਕੈਂਪਸ ਵਿੱਚ ਹੀ ਰਹਿੰਦੇ ਹੋਏ ਬਿਨਾਂ ਵਜ਼ਾ ਘੁੰਮਣ ਤੋਂ ਗੁਰੇਜ ਕੀਤਾ ਜਾਵੇਗਾ ।