ਪੜ੍ਹੋ ਕਾਂਗਰਸ ਨੇ ਕੌਣ-ਕੌਣ ਪਾਰਟੀ 'ਚੋਂ ਕੱਢਿਆ ?
ਚੰਡੀਗੜ੍ਹ, 18 ਫਰਵਰੀ 2022 - ਕਾਂਗਰਸ ਹਾਈ ਕਮਾਂਡ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਲੀਡਰਾਂ 'ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕਾਂਗਰਸ ਵੱਲੋਂ ਹੁਣ ਤੱਕ ਪਾਰਟਿ ਵਿਰੋਧੀ ਗਤੀਵਿਧੀਆਂ ਕਾਰਨ 4 ਪ੍ਰਮੁੱਖ ਲੀਡਰਾਂ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਗਿਆ ਹੈ।
ਜੇ ਅੱਜ 18 ਫਰਵਰੀ ਦੀ ਗੱਲ ਕਰੀਏ ਤਾਂ ਕਾਂਰਰਸ ਵੱਲੋਂ ਅਟਾਰੀ ਦੇ ਮੌਜੂਦਾ ਐਮ ਐਲ ਏ ਤਰਸੇਮ ਸਿੰਘ ਡੀ ਸੀ ਨੂੰ ਪਾਰਟੀ 'ਚੋਂ ਬਾਹਰ ਦਾ ਰਾਸਤਾ ਦਿਖਾਇਆ ਗਿਆ ਹੈ। ਇਸ ਤੋਂ ਬਿਨਾਂ ਅੱਜ ਹੀ ਸਮਰਾਲਾ ਤੋਂ ਐਮ ਐਲ ਏ ਅਮਰੀਕ ਸਿੰਘ ਢਿੱਲੋਂ ਨੂੰ ਵੀ ਪਾਰਟੀ ਨੇ ਬਾਹਰ ਕੱਢ ਦਿੱਤਾ ਹੈ।
ਇਸ ਤੋਂ ਬਿਨਾਂ ਨੀਤੇ ਦਿਨ 17 ਫਰਵਰੀ ਨੂੰ ਕਾਂਗਰਸ ਨੇ ਬਰਨਾਲਾ ਤੋਂ ਸੀਨੀਅਰ ਕਾਂਗਰਸੀ ਲੀਡਰ ਕੇਵਲ ਸਿੰਘ ਢਿੱਲੋਂ ਨੂੰ ਵੀ ਪਾਰਟੀ 'ਚੋਂ ਬਾਹਰ ਦਾ ਰਾਸਤਾ ਦਿਖਾਇਆ ਸੀ।
ਇਸ ਤੋਂ ਬਿਨਾਂ 5 ਫਰਵਰੀ 2022 ਨੂੰ ਕਾਂਗਰਸ ਹਾਈ ਕਮਾਂਡ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਕਰੀਬੀ ਹਰਮਿੰਦਰ ਜੱਸੀ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਸੀ। ਕਾਂਗਰਸ ਦੇ ਸਾਬਕਾ ਵਿਧਾਇਕ ਜੱਸੀ ਇਸ ਵਾਰ ਤਲਵੰਡੀ ਸਾਬੋ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਦਰਅਸਲ ਜੱਸੀ ਦੀ ਬੇਟੀ ਦਾ ਵਿਆਹ ਰਾਮ ਰਹੀਮ ਦੇ ਬੇਟੇ ਨਾਲ ਹੋਇਆ ਹੈ।