ਕੀ ਸੱਚਮੁੱਚ ਪੰਜਾਬ ਦੀ ਜਨਤਾ ਦਾ ਝੁਕਾਅ ਆਮ ਆਦਮੀ ਪਾਰਟੀ ਵਾਲੇ ਪਾਸੇ ਹੈ ? ਪੜ੍ਹੋ ਪੂਰੀ ਖਬਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 5 ਮਾਰਚ 2022 - ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਨੂੰ ਭਾਵੇਂ ਚਾਰ ਦਿਨ ਪਏ ਹਨ ਪਰ ਕੀ ਸੱਚਮੁੱਚ ਪੰਜਾਬ ਦੀ ਜਨਤਾ ਦਾ ਝੁਕਾਅ ਆਮ ਆਦਮੀ ਪਾਰਟੀ ਵਾਲੇ ਪਾਸੇ ਹੈ ਇਹ ਤਹਾਨੂੰ ਦੱਸਦੇ ਹੈ ਕਿਵੇਂ ਨਿੱਜੀ ਚੈਨਲਾਂ ਵਾਲੇ ਪੱਤਰਕਾਰਾਂ ਅਲੱਗ ਅਲੱਗ ਵਿਧਾਨ ਸਭਾ ਹਲਕਿਆਂ ਵਿੱਚੋਂ ਪੁੱਛਦੇ ਹਨ ਇਸ ਵਾਰ ਜਿੱਤ ਕਿਸਦੀ ਹੋਵੇਗੀ ਪੱਤਰਕਾਰਾਂ ਨੂੰ ਜਿਆਦਾਤਰ ਲੋਕ ਇਹੀ ਜੁਆਬ ਦਿੰਦੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਇਸ ਵਾਰ।
ਕੁਝ ਕੁ ਹੀ ਲੋਕ ਹੁੰਦੇ ਹਨ ਜੋ ਬਾਕੀ ਪਾਰਟੀਆਂ ਦਾ ਨਾਮ ਲੈਂਦੇ ਹਨ ਵੈਸੇ ਇਸ ਤੋਂ ਸਹੀ ਅੰਦਾਜ਼ਾ ਲਗਾਉਣਾ ਔਖਾ ਹੈ ਕਿਉਂਕਿ ਕਈ ਲੋਕ ਮੀਡੀਆ ਸਾਹਮਣੇ ਨਹੀ ਬੋਲਦੇ ਪਰ ਜੇਕਰ ਲੋਕਾਂ ਨੇ ਸੱਚ ਵਿੱਚ ਹੀ ਵੋਟ ਝਾੜੂ ਨੂੰ ਪਾਈ ਹੈ ਤਾਂ ਪੰਜਾਬ ਵਿੱਚ ਆਮ ਆਦੀ ਪਾਰਟੀ ਨੂੰ ਪੰਜਾਬ ਦੀ ਸੱਤਾ ਵਿੱਚ ਆਉਣ ਨੂੰ ਕੋਈ ਰੋਕ ਨਹੀ ਸਕਦਾ।
ਕੁਝ ਲੋਕ ਇਹ ਵੀ ਮੰਨਦੇ ਹਨ ਭਗਵੰਤ ਮਾਨ ਨੂੰ ਸੀਐਮ ਚਿਹਰਾ ਅਨਾਊਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਜੋਰ ਘੱਟ ਸੀ ਪਰ ਜਦੋਂ ਭਗਵੰਤ ਮਾਨ ਦਾ ਨਾਮ ਅਨਾਊਸ ਕੀਤਾ ਪੰਜਾਬ ਦੀ ਜਨਤਾ ਦਾ ਉਦੋਂ ਇੱਕ ਦਮ ਆਮ ਆਦਮੀ ਪਾਰਟੀ ਵੱਲ ਲੋਕਾਂ ਦਾ ਝੁਕਾਅ ਇੱਕ ਦਮ ਵੱਧ ਗਿਆ ਕਿਉਂਕਿ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਇੱਕ ਵਧੀਆ ਇਨਸਾਨ ਮੰਨਦੇ ਹਨ।
10 ਮਾਰਚ ਨੂੰ ਵੈਸੇ ਤਾਂ ਨਤੀਜੇ ਲੋਕਾਂ ਦੇ ਸਾਹਮਣੇ ਆ ਜਾਣੇ ਹਨ ਪਰ ਇਹ ਵੀ ਨਹੀਂ ਕਹਿ ਸਕਦੇ ਰਵਾਇਤੀ ਪਾਰਟੀਆਂ ਮੁਕਾਬਲੇ ਵਿੱਚ ਨਾ ਹੋਣ ਇਸ ਵਾਰ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮੁਕਾਬਲੇ ਬਹੁਤ ਫਸਵੇਂ ਹਨ । ਫਰੀਦਕੋਟ ਜਿਲ੍ਹੇ ਦੀਆਂ ਤਿੰਨੋਂ ਸੀਟਾਂ ਤੇ ਇਸ ਵਾਰ ਮੁਕਾਬਲਾ ਬਹੁਤ ਫਸਵਾਂ ਹੈ। ਇੱਕ ਗੱਲ ਹੋਰ ਦੱਸਣਯੋਗ ਹੈ ਫਰੀਦਕੋਟ ਜਿਲ੍ਹੇ ਦੀਆਂ 2017 ਵਿੱਚ 2 ਸੀਟਾਂ ਆਮ ਆਦਮੀ ਪਾਰਟੀ ਅਤੇ ਇੱਕ ਸੀਟ ਕਾਂਗਰਸ ਪਾਰਟੀ ਨੂੰ ਮਿਲੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਨਹੀ ਖੋਲ੍ਹਿਆ ਸੀ।
ਵਿਧਾਨ ਸਭਾ ਹਲਕਾ ਫਰੀਦਕੋਟ ਦੇ ਲੋਕ ਇਸ ਵਾਰ ਅੰਦਾਜ਼ਾ ਨਹੀ ਲਗਾ ਰਹੇ ਕੋਣ ਜਿੱਤੂਗਾ ਜਾਂ ਹਾਰੂ ਵੋਟਾਂ ਤੋ ਪਹਿਲਾਂ ਲੋਕਾਂ ਵਿੱਚ ਜਿਆਦਾ ਅਵਾਜ਼ ਫਰੀਦਕੋਟ ਸੀਟ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸੀ ਤੇ ਲੋਕ ਕਾਂਗਰਸ ਪਾਰਟੀ ਨੂੰ ਮੁਕਾਬਲੇ ਵਿੱਚ ਨਹੀ ਸੀ ਮੰਨਦੇ ਪਰ ਆਖਰੀ ਦਿਨ ਕਾਂਗਰਸ ਪਾਰਟੀ ਨੇ ਪੂਰਾ ਮੁਕਾਬਲਾ ਬਣਾ ਲਿਆ ਹੁਣ ਇਸ ਸੀਟ ਤੇ ਤਿੰਨੋਂ ਉਮੀਦਵਾਰਾਂ ਵਿੱਚ ਮੁਕਾਬਲਾ ਫਸਦਾ ਜਪ ਰਿਹਾ ਹੈ।
ਕੋਟਕਪੂਰਾ ਵਿੱਚ ਵੀ ਇਹੀ ਹਲਾਤ ਹਨ ਕਾਂਗਰਸ ਪਾਰਟੀ ਦੇ ਅਜੈਪਾਲ ਸੰਧੂ ਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਇੱਥੋਂ ਵੀ ਇਹ ਨਹੀ ਕਹਿ ਸਕਦੇ ਆਮ ਆਦਮੀ ਪਾਰਟੀ ਕੋਟਕਪੂਰਾ ਤੋ ਬਾਜੀ ਮਾਰੇਗੀ ਤੇ ਇੱਥੋਂ ਵੀ ਤਿੰਨੋਂ ਪਾਰਟੀਆਂ ਵਿਚਕਾਰ ਮੁਕਾਬਲਾ ਪੂਰਾ ਫਸਿਆ ਹੈ। ਜੈਤੋ ਹਲਕੇ ਦੀ ਗੱਲ ਕਰੀਏ ਇੱਥੋਂ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੀ ਹੋਣ ਦੇ ਅਸਾਰ ਹਨ ਲੋਕਾਂ ਦੇ ਮੁਤਾਬਿਕ ਇੱਥੇ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਰਹਿ ਸਕਦੀ ਹੈ।