ਈ. ਵੀ. ਐੱਮ. ਦੇ ਨਾਲ ਪੋਲਿੰਗ ਬੂਥਾਂ ’ਤੇ ਰਵਾਨਾ ਹੋਇਆ ਸਟਾਫ਼
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 19 ਫਰਵਰੀ 2022 - ਐਤਵਾਰ ਨੂੰ ਹੋਣ ਵਾਲੇ ਵਿਧਾਨ ਸਭਾ ਚੋਣਾਂ ਲਈ ਸ਼ਨਿਵਾਰ ਨੂੰ ਈ. ਵੀ. ਐੱਮ. ਦੇ ਨਾਲ ਪੋਲਿੰਗ ਬੂਥਾ ਦੇ ਲਈ ਸਟਾਫ਼ ਰਵਾਨਾ ਹੋ ਗਿਆ। ਧਿਆਨ ਹੋਵੇ ਕਿ ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ।
ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀ ਮੁਕੰਮਲ ਕਰ ਲਈਆ ਹਨ। ਇਨ੍ਹਾਂ ਚੋਣਾਂ ਵਿਚ ਕਰੀਬ 1 ਲੱਖ 48 ਹਜਾਰ 94 ਵੋਟਰ ਵਿਧਾਨਸਭਾ ਚੋਣਾਂ ਵਿਚ ਖੜ੍ਹੇ 10 ਉਮੀਦਵਾਰ ਵਿੱਚੋਂ 1 ਲੋਕਾ ਨੂੰ ਵਿਧਾਇਕ ਚੁਨਣਗੇ।
ਪੋਲਿੰਗ ਬੂਥਾਂ ਉਤੇ ਤਾਇਨਾਤ ਹੋਣ ਵਾਲੀਆ ਟੀਮਾਂ ਨੂੰ ਰੇਡਮਾਈਜੇਸ਼ਨ ਪ੍ਰਕਿਰਿਆ ਦੇ ਬਾਅਦ ਸੀਲਬੰਦ ਪੈਕਟ ਵਿੱਚ ਇਹ ਸੂਚੀਆਂ ਸੌਂਪ ਦਿੱਤੀ ਗਈ।