ਹੋਮ ਮਨਿਸਟਰ ਅਮਿਤ ਸ਼ਾਹ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਪੱਤਰ ਦਾ ਦਿੱਤਾ ਗਿਆ ਜਵਾਬ, ਪੜ੍ਹੋ ਕੀ ਕਿਹਾ ?
ਜਗਰਾਉਂ, 17 ਫਰਵਰੀ 2022 - ਹੋਮ ਮਨਿਸਟਰ ਅਮਿਤ ਸ਼ਾਹ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪੱਤਰ ਦਾ ਜਵਾਬ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਸੀਂ ਪੰਜਾਬ ਚੋਣਾਂ ਵਿੱਚ ਐਸ ਐਫ ਜੇ ਦੀ ਸ਼ਮੂਲੀਅਤ ਦੇ ਮਾਮਲੇ ਦੀ ਜਾਂਚ ਕਰਾਂਗੇ।
ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਵੱਲੋਂ ਚਿੱਠੀ ਲਿਖ ਕੇ ਪੰਜਾਬ ਚੋਣਾਂ 'ਚ ਕੇਜਰੀਵਾਲ ਨਾਲ ਐਸ ਐਫ ਜੇ ਸ਼ਮੂਲੀਅਤ ਬਾਰੇ ਜਾਂਚ ਕਰਨ ਲਈ ਕਿਹਾ ਸੀ। ਕੁਮਾਰ ਵਿਸ਼ਵਾਸ ਨੇ ਕੇਜਰੀਵਾਲ 'ਤੇ ਵੱਖਵਾਦੀਆਂ ਤੋਂ ਚੋਣਾਂ 'ਚ ਮਦਦ ਲੈਣ ਦੇ ਦੋਸ਼ ਲਾਏ ਸਨ।