ਵਿਧਾਨ ਸਭਾ ਚੋਣਾਂ ਲਈ ਕਾਉਂਟਿੰਗ ਸਟਾਫ਼ ਦੀ ਦੂਜੀ ਰੈਂਡਮਾਈਜ਼ੇਸ਼ਨ ਕੀਤੀ ਗਈ- ਸੋਨਾਲੀ ਗਿਰਿ
ਹਰੀਸ਼ ਕਾਲੜਾ
ਰੂਪਨਗਰ, 9 ਮਾਰਚ 2022:ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕਾਉਂਟਿੰਗ ਸਟਾਫ਼ ਦੀ ਦੂਜੀ ਰੈਂਡਮਾਈਜੇਸ਼ਨ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਰੈਂਡੇਮਾਈਜ਼ੇਸ਼ਨ ਵਿਚ ਵਿਧਾਨ ਸਭਾ ਹਲਕੇ ਦੀ ਅਲਾਟਮੈਂਟ ਅਤੇ ਕਾਊਂਟਿੰਗ ਪਾਰਟੀ ਦਾ ਗਠਨ ਤਿੰਨੋਂ ਆਬਜ਼ਰਵਰਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਜ਼ਿਲ੍ਹਾ ਰੂਪਨਗਰ ਦੇ ਤਿੰਨੇ ਹਲਕੇ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਰੂਪਨਗਰ ਲਈ ਪ੍ਰਤੀ ਹਲਕਾ 14 ਵੱਖ-ਵੱਖ ਪਾਰਟੀਆਂ, ਰਿਜ਼ਰਵ 21 ਅਤੇ ਕੁੱਲ 63 ਪਾਰਟੀਆਂ ਤੈਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 10 ਮਾਰਚ ਸਵੇਰੇ ਨੂੰ ਗਿਣਤੀ ਸ਼ੁਰੂ ਹੋਣ ਦੇ ਸਮੇਂ ਕਾਊਂਟਿੰਗ ਟੇਬਲ ਅਲਾਟ ਕੀਤੇ ਜਾਣਗੇ।
ਇਸ ਮੌਕੇ ਹਲਕਾ 49 ਸ੍ਰੀ ਅਨੰਦਪੁਰ ਸਾਹਿਬ ਦੇ ਅਬਜਰਬਰ ਸ੍ਰੀ ਕੈਲਾਸ਼ ਬੁੰਡੇਲਾ, ਹਲਕਾ 50 ਰੂਪਨਗਰ ਦੇ ਅਬਜਰਬਰ ਐਸ ਪੰਧਾਰੀ ਯਾਦਵ ਅਤੇ ਹਲਕਾ 51 ਸ੍ਰੀ ਚਮਕੌਰ ਸਾਹਿਬ ਦੇ ਅਬਜਰਬਰ ਸ੍ਰੀ ਕਾਰਤਿਕਯਾ ਮਿਸ਼ਰਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।