ਹਰੀਸ਼ ਕਾਲੜਾ
ਰੂਪਨਗਰ 21 ਫਰਵਰੀ 2022: ਟੀ.ਬੀ. ਦੇ ਖਾਤਮੇ ਲਈ ਕੇਂਦਰ ਸਰਕਾਰ ਵੱਲੋਂ ਸਾਲ 2025 ਤੱਕ ਦਾ ਸਮਾਂ ਮਿੱਥਿਆ ਗਿਆ ਹੈ, ਜਿਸ ਤਹਿਤ ਪੰਜਾਬ ਦੇ ਕੁੱਲ 23 ਜਿਲ੍ਹਿਆਂ ਵਿੱਚੋਂ ਪੰਜ ਜਿਲ੍ਹੇ ਰੂਪਨਗਰ, ਫਰੀਦਕੋਟ, ਫਿਰੋਜਪੁਰ, ਮੋਗਾ ਅਤੇ ਤਰਨਤਾਰਨ ਨੂੰ ਸਬਨੈਸ਼ਨਲ ਸਰਟੀਫਿਕੇਟ ਦੇਣ ਲਈ ਰਾਸ਼ਟਰੀ ਪੱਧਰ ਤੇ ਚੁਣਿਆ ਗਿਆ ਹੈ।ਇਸ ਸੰਬੰਧੀ ਅੱਜ ਟੀ.ਬੀ. ਸਰਵੇ ਹਿੱਤ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਕਮਿਊਨਿਟੀ ਵਲੰਟੀਅਰਾਂ ਦੀਆਂ 05 ਟੀਮਾਂ (ਹਰੇਕ ਟੀਮ ਵਿੱਚ 02 ਮੈਂਬਰ) ਨੂੰ ਸਿਵਲ ਸਰਜਨ ਡਾ.ਪਰਮਿੰਦਰ ਕੁਮਾਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਤਪਦਿਕ ਅਫਸਰ ਡਾ. ਕਮਲਦੀਪ ਨੇ ਦੱਸਿਆ ਕਿ ਜਿਲ੍ਹੇ ਅੰਦਰ 21 ਫਰਵਰੀ 2022 ਤੋਂ ਲੈ ਕੇ 07 ਮਾਰਚ 2022 ਤੱਕ ਵੱਖ-ਵੱਖ ਪਿੰਡਾਂ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਵਲੰਟੀਅਰਜ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਤਾਲਮੇਲ ਕਰਕੇ ਰੂਪਨਗਰ ਸ਼ਹਿਰ ਦੇ ਇਲਾਕਿਆਂ ਅਤੇ ਸਮੂਹ 04 ਸਿਹਤ ਬਲਾਕਾਂ ਭਰਤਗੜ੍ਹ , ਨੂਰਪੁਰਬੇਦੀ, ਕੀਰਤਪੁਰ ਸਾਹਿਬ ਅਤੇ ਸ਼੍ਰੀ ਚਮਕੋਰ ਸਾਹਿਬ ਦੇ ਵੱਖਖ਼ਵੱਖ ਪਿੰਡਾਂ ਵਿੱਚ ਘਰ-ਘਰ ਜਾ ਕੇ ਟੀ.ਬੀ ਦੀ ਬੀਮਾਰੀ ਦੇ ਮਰੀਜ ਲੱਭਣ ਲਈ ਸਰਵੇ ਕੀਤਾ ਜਾਵੇਗਾ ਅਤੇ ਸ਼ੱਕੀ ਮਰੀਜਾਂ ਦਾ ਸੈਂਪਲ ਲਿਆ ਜਾਵੇਗਾ ਤਾਂ ਜ਼ੋ ਪੀੜਤ ਮਰੀਜ਼ਾਂ ਦਾ ਸਹੀ ਅਤੇ ਸਮੇਂ ਸਿਰ ਮੁਫਤ ਇਲਾਜ ਕੀਤਾ ਜਾ ਸਕੇ।ਇਸ ਸੰਬੰਧੀ ਜਰੂਰੀ ਟ੍ਰੇਨਿੰਗਾਂ ਕਰਵਾਈਆਂ ਜਾ ਚੁੱਕੀਆਂ ਹਨ। ਇਸ ਨਾਲ ਜਿੱਥੇ ਇੱਕ ਪਾਸੇ ਨਵੇਂ ਤਪਦਿਕ ਦੇ ਮਰੀਜ ਲੱਭਣ ਵਿੱਚ ਮਦਦ ਮਿਲੇਗੀ, ਉੱਥੇ ਜਿਲ੍ਹੇ ਨੂੰ ਪੂਰੀ ਤਰ੍ਹਾਂ ਨਾਲ ਟੀ੍ਹਬੀ੍ਹ ਮੁਕਤ ਕਰਨ ਵਿੱਚ ਵੀ ਸਹਾਇਤਾ ਮਿਲੇਗੀ।
ਇਸ ਮੋਕੇ ਸਹਾਇਕ ਸਿਵਲ ਸਰਜਨ ਡ੍ਹਾ ਅੰਜੂ, ਜਿਲ੍ਹਾ ਸਿਹਤ ਅਫਸਰ ਡ੍ਹਾ ਹਰਮਿੰਦਰ ਸਿੰਘ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ ਦੇਵੀ, ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਆਰ.ਪੀ. ਸਿੰਘ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਹਰਪ੍ਰੀਤ ਕੋਰ ਤੇ ਡਾ. ਸੁਮੀਤ ਸ਼ਰਮਾ, ਡਾ. ਮੋਹਿਤ ,ਡਾ. ਤ੍ਰਿਸ਼ਨਾ ਕੰਸਲਟੈਂਟ ਵਿਸ਼ਵ ਸਿਹਤ ਸੰਗਠਨ, ਡਿਪਟੀ ਮਾਸ ਮੀਡੀਆ ਅਫਸਰ ਗੁਰਦੀਪ ਸਿੰਘ ਤੇ ਰਾਜ ਰਾਣੀ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਇੰਦਰਜੀਤ ਸਿੰਘ, ਪਰਮਜੀਤ ਕੋਰ, ਰਜਨੀ ਬਾਲਾ, ਸੈਮਸਨ ਪਾਲ ਅਤੇ ਵਲੰਟੀਅਰਜ ਟੀਮਾਂ ਦੇ ਮੈਂਬਰ ਹਾਜਰ ਸਨ।