ਬਠਿੰਡਾ:ਐਡੀਸ਼ਨਲ ਮੁੱਖ ਚੋਣ ਅਫ਼ਸਰ ਵੱਲੋਂ ਸਟ੍ਰਾਂਗ ਰੂਮਾਂ ਦਾ ਜਾਇਜ਼ਾ
ਅਸ਼ੋਕ ਵਰਮਾ
ਬਠਿੰਡਾ,24 ਫਰਵਰੀ2022: ਐਡੀਸ਼ਨਲ ਮੁੱਖ ਚੋਣ ਅਫ਼ਸਰ ਪੰਜਾਬ ਬੀ .ਸ੍ਰੀਨਿਵਾਸਨ ਨੇ ਇੱਥੇ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਸਥਾਪਿਤ ਕੀਤੇ ਗਏ ਵੱਖ-ਵੱਖ ਸਟ੍ਰਾਂਗ ਰੂਮਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਬੰਧਿਤ ਆਰ.ਓਜ਼ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਬਣਾਏ ਗਏ ਸਟ੍ਰਾਂਗ ਰੂਮਾਂ ਵਿਖੇ ਸੁਰੱਖਿਆ ਅਤੇ ਹੋਰ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਜਾਣ।
ਇਸ ਦੌਰਾਨ ਉਨ੍ਹਾਂ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਵਿਧਾਨ ਸਭਾ ਹਲਕਾ 90-ਰਾਮਪੁਰਾ ਤੇ 93-ਬਠਿੰਡਾ ਦਿਹਾਤੀ, ਪੈਸਕੋ ਵਿਖੇ ਵਿਧਾਨ ਸਭਾ ਹਲਕਾ 91-ਭੁੱਚੋ ਤੇ 95-ਮੌੜ ਅਤੇ ਇਸੇ ਤਰ੍ਹਾਂ ਆਈ.ਐਚ. ਐਮ ਵਿਖੇ ਸਥਾਪਿਤ ਕੀਤੇ ਗਏ ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਤੇ 94-ਤਲਵੰਡੀ ਸਾਬੋ ਲਈ ਬਣਾਏ ਸਟ੍ਰਾਂਗ ਰੂਮਾਂ ਦਾ ਜਾਇਜ਼ਾ ਲਿਆ ।
ਉਨ੍ਹਾਂ ਸਬੰਧਿਤ ਆਰ.ਓਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਰਾਜਨੀਤਿਕ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਆਪਣੇ ਪੱਧਰ ’ਤੇ ਸਟ੍ਰਾਂਗ ਰੂਮਾਂ ਦੀ ਰਾਖੀ ਕਰਨਾ ਚਾਹੁਣ ਤਾਂ ਉਹ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਤੇ ਨਿਰਧਾਰਿਤ ਕੀਤੀ ਗਈ ਦੂਰੀ ’ਤੇ ਬੈਠ ਕੇ ਨਿਗਰਾਨੀ ਕਰ ਸਕਦੇ ਹਨ। ਇਸ ਮੌਕੇ ਐਸ.ਪੀ. ਰਾਜਵੀਰ ਸਿੰਘ ਬੋਪਾਰਾਏ, ਆਰ.ਓ. ਰਾਮਪੁਰਾ ਫੂਲ ਨਵਦੀਪ ਕੁਮਾਰ, ਆਰ.ਓ. ਬਠਿੰਡਾ ਦਿਹਾਤੀ ਡਾ.ਆਰ.ਪੀ. ਸਿੰਘ, ਆਰ.ਓ. ਬਠਿੰਡਾ ਸ਼ਹਿਰੀ ਕੰਵਰਜੀਤ ਸਿੰਘ, ਆਰ.ਓ. ਤਲਵੰਡੀ ਸਾਬੋ ਵਿਕਾਸ ਬਾਂਸਲ, ਆਰ.ਓ. ਮੋੜ ਮੈਡਮ ਵੀਰਪਾਲ ਕੌਰ ਅਤੇ ਏ.ਆਰ.ਓ-2 ਭੁੱਚੋ ਗੁਰਿੰਦਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।