ਖੇਮਕਰਨ ਹਲਕੇ ਦੇ ਵੱਖ ਵੱਖ ਪੋਲਿੰਗ ਸਟੇਸ਼ਨਾਂ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਿਬੜਿਆ, ਹਲਕੇ ਵਿਚ 63% ਦਰਜ ਹੋਈ ਪੋਲਿੰਗ
ਰਿਪੋਰਟ ਪੱਟੀ ਲਖਵਿੰਦਰ ਸਿੰਘ ਵਲਟੋਹਾ
ਖੇਮਕਰਨ, 20 ਫਰਵਰੀ 2022 - ਹਲਕਾ ਖੇਮਕਰਨ ਦੇ ਵੱਖ ਵੱਖ ਪੋਲਿੰਗ ਸਟੇਸ਼ਨਾਂ ਤੇ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਹੋ ਨਿਬੜਿਆ ਹਲਕੇ ਦੇ ਕਸਬਾ ਭਿੱਖੀਵਿੰਡ ਅਤੇ ਵਲਟੋਹਾ ਵਿਚ ਸਵੇਰ ਤੋਂ ਲੋਕ ਲੰਮੀਆਂ ਕਤਾਰਾਂ ਵਿਚ ਆਪਣੀ ਵੋਟ ਦੀ ਵਾਰੀ ਦਾ ਇੰਤਜਾਰ ਕਰਦੇ ਨਜ਼ਰ ਆਏ ਜਿਨ੍ਹਾਂ ਵਿਚ ਨਵੇਂ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਵੋਟਾਂ ਪਈਆਂ ਵਿਆਹ ਕਰਵਾਉਣ ਜਾ ਲਾੜੇ ਨੇ ਭਿੱਖੀਵਿੰਡ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਬਾਅਦ ਦੁਪਿਹਰ ਵਿਚ ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿਚ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਪ੍ਰਸ਼ਾਸਨ ਵੱਲੋਂ ਬਜ਼ੁਰਗ ਅਤੇ ਅੰਗਹੀਣ ਵਿਅਕਤੀਆਂ ਵੀਲ੍ਹਚੇਅਰ ਅਤੇ ਉਨ੍ਹਾਂ ਨੂੰ ਲਿਜਾਣ ਲਈ ਵਲੰਟੀਅਰ ਵੀ ਨਿਯੁਕਤ ਕੀਤੇ ਗਏ ਸਨ।ਇਸ ਮੌਕੇ ਖੇਮਕਰਨ ਤੋ ਆਪ ਪਾਰਟੀ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਵੱਲੋਂ ਅਪਣੇ ਜੱਦੀ ਪਿੰਡ ਧੁੰਨ ਵਿਖੇ ਆਪਣੀ ਵੋਟ ਪਾਉਣ ਮੌਕੇ ਜੇਤੂ ਨਿਸ਼ਾਨ ਵਿਖਾ ਕੇ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਤੇ ਕਿਹਾ ਕਿ ਬਹੁਤ ਜਲਦ ਹੀ ਪੰਜਾਬ ਵਿਚ ਬਦਲਾਅ ਹੋਣ ਜਾਂ ਰਿਹਾ ਹੈ 'ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾਂ ਰਹੀ ਹੈ।