ਗੁਰਦਾਸਪੁਰ: 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਸਬੰਧ ਵਿਚ ਗੱਡੀਆਂ/ਵਹੀਕਲਾਂ ਲਈ ਪਾਰਕਿੰਗ ਦੇ ਕੀਤੇ ਵਿਸੇਸ਼ ਪ੍ਰਬੰਧ
- ਸਾਰੇ ਮੀਡੀਆ ਵਹੀਕਲ ਗੇਟ ਨੰਬਰ 3 ਰਾਹੀਂ ਦਾਖਲ ਹੋਣਗੇ
ਗੁਰਦਾਸਪੁਰ, 9 ਮਾਰਚ 2022 - ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿਦਿੰਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੀਆਂ ਵੋਟਾ ਦੀ ਗਿਣਤੀ 10 ਮਾਰਚ ਨੂੰ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ,ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਸਾਰੇ 7 ਵਿਧਾਨ ਸਭਾ ਚੋਣ ਹਲਕਿਆਂ ਦੀ ਹੋਵੇਗੀ।
ਜ਼ਿਲਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ ਦੱਸਿਆ ਕਿ ਵੋਟਾਂ ਵਾਲੇ ਵਾਲੇ ਦਿਨ ਮਾਣਯੋਗ ਚੋਣ ਅਬਜਰਵਰਾਂ, ਜ਼ਿਲ੍ਹ੍ਹਾ ਪ੍ਰਸ਼ਾਸਨ, ਰਿਟਰਨਿੰਗ ਅਫਸਰਾਂ ਸਹਾਇਕ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿੰਗ ਅਫਸਰਾਂ, ਕਾਂਊਟਿੰਗ ਸਟਾਫ, ਮੀਡੀਆ ਕਰਮੀ, ਉਮੀਦਵਾਰ/ਉਨਾਂ ਦੇ ਨੂਮਾਇੰਦਿਆਂ ਆਦਿ ਦੀਆਂ ਗੱਡੀਆਂ ਦੀ ਪਾਰਕਿੰਗ ਅਤੇ ਕਾਂਊਟਿੰਗ ਸੈਟਰਾਂ ਵਿੱਚ ਦਾਖਲ ਹੋਣ ਲਈ ਵਿਸ਼ੇਸ ਤੌਰ ਤੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਵਾਜਾਈ ਦੋਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨਾਂ ਅੱਗੇ ਦੱਸਿਆ ਕਿ ਕਾਂਊਟਿੰਗ ਸੈਟਰ ਵਿੱਚ ਐਂਟਰੀ ਕਰਨ ਦੇ ਪਲਾਨ ਅਨੁਸਾਰ ਮੁੱਖ ਗੇਟ ਨੰਬਰ 1 ਰਾਹੀਂ ਡਿਪਟੀ ਕਮਿਸ਼ਨਰ, ਐਸ.ਐਸ.ਪੀ, ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ (ਵਿਧਾਨ ਸਭਾ ਹਲਕਾ ਕਾਦੀਆਂ (6), ਬਟਾਲਾ (7), ਫਤਹਿਗੜ੍ਹ ਚੂੜੀਆਂ (9) ਅਤੇ ਸ੍ਰੀ ਹਰਗੋਬਿੰਦਪੁਰ (8) ਆਉਣਗੇ। ਕਾਊਂਟਿੰਗ ਏਜੰਟ ਅਤੇ ਕਾਊਂਟਿੰਗ ਸਟਾਫ ਹਲਕਾ ਕਾਦੀਆਂ ਤੇ ਬਟਾਲਾ by foot ਆਉਣਗੇ।
ਗੇਟ ਨੰਬਰ 1-ਏ ਪੋਲਟੈਕਨਿਕ ਇਮਾਰਤ ਵਿਚ ਕਾਦੀਆਂ ਅਤੇ ਬਟਾਲਾ ਦੇ ਆਬਜ਼ਰਵਰ, ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ, ਕਾਊਂਟਿੰਗ ਏਜੰਟ ਅਤੇ ਉਮੀਦਵਾਰ ਦਾ ਕਾਊਂਟਿੰਗ ਸਟਾਫ by foot ਆਉਣਗੇ। ਗੇਟ ਨੰਬਰ 2 ਰਾਹੀਂ ਫਤਿਹਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਅਤੇ ਡੇਰਾ ਬਾਬਾ ਨਾਨਕ (10) ਦੇ ਕਾਊਟਿੰਗ ਏਜੰਟ ਅਤੇ ਕਾਊਟਿੰਗ ਸਟਾਫ by foot ਆਉਣਗੇ। ਗੇਟ ਨੰਬਰ 2-ਏ ਪੋਲਟੈਕਨਿਕ ਬਿਲਡਿੰਗ ਵਿਚ ਹਲਕਾ ਫਤਹਿਗੜ੍ਹ ਚੂੜੀਆਂ ਤੇ ਸ੍ਰੀ ਹਰਗੋਬਿੰਦਪੁਰ ਦੇ ਕਾਉਟਿੰਗ ਏਜੰਟ ਤੇ ਕਾਊਂਟਿੰਗ ਸਟਾਫ ਦਾਖਲ ਹੋਵੇਗਾ। ਗੇਟ ਨੰਬਰ 2-ਬੀ ਪੋਲੀਟੈਕਨਿਕ ਬਿਲਡਿੰਗ ਵਿਚ ਹਲਕਾ ਫਤਿਹਗੜ੍ਹ ਚੂੜੀਆਂ ਤੇ ਸ੍ਰੀ ਹਰਗੋਬਿੰਦਪੁਰ ਦੇ ਆਬਜਰਵਰ, ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ, ਕਾਊਟਿੰਗ ਏਜੰਟ ਤੇ ਕਾਊਟਿੰਗ ਸਟਾਫ by foot ਆਉਣਗੇ।
ਇਸੇ ਤਰਾਂ ਗੇਟ ਨੰਬਰ 2-ਸੀ ਐਮਬੀਏ ਬਿਲਡਿੰਗ ਵਿਚ ਕਾਊਟਿੰਗ ਏਜੰਟ ਹਲਕਾ ਡੇਰਾ ਬਾਬਾ ਨਾਨਕ ਵਾਇਆ ਰੈਂਪ ਆਉਣਗੇ ਅਤੇ ਆਬਜ਼ਰਵਰ, ਰਿਟਰਨਿੰਗ ਤੇ ਸਹਾਇਕ ਰਿਟਰਨਿੰਗ ਅਫਸਰ ਤੇ ਉਮੀਦਵਾਰ ਦੇ ਕਾਊਂਟਿੰਗ ਸਟਾਫ ਵਾਇਆ ਮੇਨਡੋਰ ਰਾਹੀਂ ਇੰਟਰ ਹੋਣਗੇ।
ਉਨਾਂ ਨੇ ਅੱਗੇ ਦੱਸਿਆ ਕਿ ਗੇਟ ਨੰਬਰ 3 ਰਾਹੀਂ ਆਬਜ਼ਰਵਰਾਂ ਦੇ ਵਹੀਕਲ, ਸਾਰੇ ਉਮੀਦਵਾਰਾਂ ਦੇ ਵਹੀਕਲ, ਮੀਡੀਆ ਸਾਥੀਆਂ ਦੇ ਵਹੀਕਲ, ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ ਅਤੇ ਡੇਰਾ ਬਾਬਾ ਨਾਨਕ ਦੇ ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ, ਕਾਊਟਿੰਗ ਸਟਾਫ ਦੀਆਂ ਬੱਸਾਂ, ਓ.ਬੀ ਵੈਨਾਂ, ਵਿਧਾਨ ਸਭਾ ਹਲਕਾ ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਕਾਊਟਿੰਗ ਏਜੰਟ by foot ਆਉਣਗੇ।
ਗੇਟ ਨੰਬਰ 3–ਏ ਇੰਜੀਨਰਿੰਗ ਬਲਾਕ ਵਿਚ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਆਬਜ਼ਰਵਰ, ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ, ਉਮੀਦਵਾਰ ਦੇ ਕਾਊਂਟਿੰਗ ਏਜੰਟ ਦਾਖਲ ਹੋਣਗੇ। ਗੇਟ ਨੰਬਰ 3–ਬੀ ਇੰਜੀਨਰਿੰਗ ਬਲਾਕ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਆਬਜਰਵਰ, ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ, ਉਮੀਦਵਾਰ ਕਾਊਂਟਿੰਗ ਏਜੰਟ ਦਾਖਲ ਹੋਣਗੇ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਪਾਰਕਿੰਗ ਨੰਬਰ-1 ਵਿਚ ਡਿਪਟੀ ਕਮਿਸ਼ਨਰ, ਐਸ.ਐਸ.ਪੀਜ਼, ਆਬਜ਼ਰਵਰ, ਰਿਟਰਨਿੰਗ ਅਫਸਰ ਤੇ ਜਿਲਾ ਪੱਧਰੀ ਅਫਸਰਾਂ ਲਈ ਹੋਵੇਗੀ। ਪਾਰਕਿੰਗ ਨੰਬਰ –2 ਮੀਡੀਆ ਸਾਥੀ ਦੇ ਵਾਹਨਾਂ ਲਈ ਹੋਵੇਗੀ। ਜੋ ਬੈਕਸਾਈਡ ਪੋਲਟੈਕਨਿਕ ਵਿੰਗ ਵਾਇਆ ਗੇਟ ਨੰਬਰ 3 ਤੋਂ ਲੜਕਿਆਂ ਦਾ ਹੋਸਟਲ, ਗੁਰਦੁਆਰਾ ਸਾਹਿਬ, ਲੜਕੀਆਂ ਦਾ ਹੋਸਟਲ ਤੋਂ ਹੁੰਦੀ ਹੋਈ ਮੀਡੀਆ ਪਾਰਕਿੰਗ ਪਹੁੰਚੇਗੀ।
ਪਾਰਕਿੰਗ ਨੰਬਰ –3 ਸਾਰੇ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰ ਲਈ ਹੋਵੇਗੀ, ਜੋ ਗੇਟ ਨੰਬਰ 3 ਦੇ ਬਿਲਕੁੱਲ ਸੱਜੇ ਪਾਸੇ ਹੈ। ਪਾਰਕਿੰਗ ਨੰਬਰ –4, ਇੰਜੀਨਿਰੰਗ ਵਿੰਗ ਦੇ ਸੱਜੇ ਪਾਸੇ ਲੜਕਿਆਂ ਦੇ ਹੋਸਟਲ ਦੇ ਨੇੜੇ ਵਾਲੀ ਪਾਰਕਿੰਗ ਵਿਚ ਆਬਜ਼ਰਵਰ, ਡਿਪਟੀ ਕਮਿਸ਼ਨਰ, ਐਸ.ਐਸ.ਪੀ, ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ, ਦੀਨਾਨਗਰ ਤੇ ਗੁਰਦਾਸਪੁਰ ਅਤੇ ਜ਼ਿਲਾ ਪੱਧਰੀ ਅਫਸਰ ਲਈ ਹੋਵੇਗੀ। ਪਾਰਕਿੰਗ ਨੰਬਰ-5 ਇੰਜੀਨਰਿੰਗ ਵਿੰਗ ਦੇ ਸੱਜੇ ਪਾਸੇ ਲੜਕਿਆਂ ਦੇ ਹੋਸਟਲ ਦੇ ਨੇੜੇ ਵਾਲੀ ਪਾਰਕਿੰਗ ਵਿਚ ਕਾਊਟਿੰਗ ਸਟਾਫ ਦੀਆਂ ਸਾਰੀਆਂ ਬੱਸਾਂ ਖੜ੍ਹਨਗੀਆਂ।