ਅਮਿਤ ਸ਼ਾਹ ਬੋਲੇ: ਪੰਜਾਬ ਦੇ ਚੋਣ ਨਤੀਜੇ ਦਾ ਅੰਦਾਜ਼ਾ ਕੋਈ ਜੋਤਸ਼ੀ ਹੀ ਲਾ ਸਕਦੈ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 21 ਫਰਵਰੀ 2022- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਚੋਣ ਨਤੀਜਿਆਂ ਦਾ ਅਨੁਮਾਨ ਜੋਤਸ਼ੀ ਹੀ ਲਾ ਸਕਦਾ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਆਸ਼ਾਵਾਦੀ ਹੈ। ਅਮਿਤ ਸ਼ਾਹ ਨੇ ਇਹ ਬਿਆਨ ਨਿਊਜ 18 ਨਾਲ ਗੱਲਬਾਤ ਦੌਰਾਨ ਦਿੱਤਾ ਹੈ।
ਇਹ ਬਿਆਨ ਇਹ ਸੰਕੇਤ ਕਰਦਾ ਹੈ ਕਿ ਪੰਜਾਬ 'ਚ ਹੋਈ ਪੋੱਲਿੰਗ ਦਾ ਕੋਈ ਸਪਸ਼ਟ ਰੁੱਖ ਨਾ ਹੋਣ ਕਾਰਣ ਅਤੇ ਬਹੁਤ ਸਾਰੇ ਨਵੇਂ ਅਤੇ ਅਨਦਿਖ ਪੱਖ ਅਸਰ ਅੰਦਾਜ ਹੋਣ ਕਰ ਕੇ ਨਤੀਜੇ ਬਾਰੇ ਹਿਸਾਬ ਲਾਉਣ ਔਖਾ ਹੈ ।