ਹਲਕਾ ਅਮਰਗਡ਼੍ਹ ਦੇ ਪਿੰਡ ਕੁੱਪ ਕਲਾਂ ਵਿਖੇ ਕਿਸੇ ਵੀ ਸਿਆਸੀ ਪਾਰਟੀ ਦਾ ਲੋਕਾਂ ਨੇ ਨਹੀਂ ਲਗਾਇਆ ਬੂਥ
ਮੁਹੰਮਦ ਇਸਮਾਈਲ ਏਸ਼ੀਆ /ਹਰਮਿੰਦਰ ਸਿੰਘ ਭੱਟ
ਮਾਲੇਰਕੋਟਲਾ 21 ਫ਼ਰਵਰੀ, 2022: ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਉਸ ਸਮੇਂ ਅਨੌਖੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਬੂਥ ਨਾ ਲਗਾ ਕੇ ਪੰਜਾਬ ਦੇ ਵੋਟਰਾਂ ਨੂੰ ਭਾਈਚਾਰਕ ਏਕਤਾ ਬਣਾਉਣ ਦਾ ਸੁਨੇਹਾ ਦਿੱਤਾ ਗਿਆ ਜਿਸ ਕਦਮ ਦੀ ਚਰਚਾ ਹਲਕਾ ਅਮਰਗੜ੍ਹ ਦੇ ਇਲਾਕੇ ਅੰਦਰ ਆਮ ਦੇਖਣ ਨੂੰ ਮਿਲਦੀ ਹੈ। ਸਥਾਨਕ ਪਿੰਡ ਕੁੱਪ ਕਲਾਂ ਵਿਖੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਗੱਲਬਾਤ ਦੌਰਾਨ ਆਖਿਆ ਕਿ ਪਿੰਡ ਵਾਸੀਆਂ ਦੇ ਫ਼ੈਸਲੇ ਅਨੁਸਾਰ ਪਿੰਡ ਅੰਦਰ ਕਿਸੇ ਵੀ ਸਿਆਸੀ ਪਾਰਟੀ ਦਾ ਟੈਂਟ ਨਹੀਂ ਲਗਾਇਆ ਗਿਆ। ਇਹ ਫ਼ੈਸਲਾ ਕਈ ਦਿਨ ਪਹਿਲਾਂ ਹੀ ਸਲਾਹ ਮਸ਼ਵਰੇ ਉਪਰੰਤ ਕਰ ਦਿੱਤਾ ਗਿਆ ਸੀ ਕਿ ਚੋਣਾਂ ਮੌਕੇ ਕੋਈ ਵੀ ਸਿਆਸੀ ਧਿਰ ਟੈਂਟ ਨਹੀਂ ਲਗਾਏਗੀ ਅਤੇ ਵੋਟਰ ਆਪਣੀ ਮਰਜ਼ੀ ਅਨੁਸਾਰ ਵੋਟ ਦਾ ਇਸਤੇਮਾਲ ਕਰਨਗੇ ।ਇਸ ਤੋਂ ਇਲਾਵਾ ਪਿੰਡ ਅੰਦਰ ਪਹਿਲਾਂ ਵੀ ਸਿਆਸੀ ਲੀਡਰਾਂ ਦੇ ਇਕੱਠ ਕਰਨ ਅਤੇ ਕੋਈ ਬੰਨਰ, ਝੰਡੀ ਆਦਿ ਲਗਾਉਣ ਤੇ ਪੂਰਨ ਮਨਾਹੀ ਸੀ । ਇਸ ਤੋਂ ਇਲਾਵਾ ਪਿੰਡ ਦੁੱਲਣਵਾਲ ਅਤੇ ਬੁੰਗਾ ਵਿਖੇ ਵੀ ਕਿਸੇ ਸਿਆਸੀ ਪਾਰਟੀ ਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਣਬੀਰ ਸਿੰਘ ਦੁੱਲਣਵਾਲ ਨੇ ਦੱਸਿਆ ਕਿ ਵੋਟਰਾਂ ਵੱਲੋਂ ਬੜੇ ਸਰਲ ਤੇ ਪਿਆਰ ਵਾਲੇ ਤਰੀਕੇ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਇਨ੍ਹਾਂ ਪਿੰਡਾਂ ਦੇ ਇਕੱਠ ਨਾ ਵੇਖਿਆ ਗਿਆ। ਇਸ ਸੰਬੰਧੀ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਇਸ ਪਵੇਗੀ।
ਸਮੇਂ ਕਿਹਾ ਗਿਆ ਕਿ ਅਗਰ ਅਜਿਹਾ ਕਦਮ ਪੰਜਾਬ ਦੇ ਹਰ ਪਿੰਡ ਅੰਦਰ ਚੁੱਕਿਆ ਜਾਵੇ ਤਾਂ ਹਰ ਪਾਸੇ ਜਿੱਥੇ ਪਿਆਰ ਤੇ ਭਾਈਚਾਰਕ ਸਾਂਝ ਦਾ ਵਾਤਾਵਰਣ ਪੈਦਾ ਹੋਵੇਗਾ ਉੱਥੇ ਚੋਣਾਂ ਦੌਰਾਨ ਹੋਣ ਵਾਲੇ ਖ਼ਰਚੇ ਨੂੰ ਵੀ ਠੱਲ੍ਹ ਪਵੇਗੀ ।