ਆਪ ਉਮੀਦਵਾਰ ਲਾਭ ਉਗੋਕੇ 'ਤੇ ਹਮਲੇ ਦੇ ਦੋਸ਼ਾਂ ਤਹਿਤ ਕਈ ਕਾਂਗਰਸੀਆਂ 'ਤੇ ਪਰਚਾ ਦਰਜ
ਕਮਲਜੀਤ ਸਿੰਘ ਸੰਧੂ
ਬਰਨਾਲਾ, 20 ਫਰਵਰੀ 2022 - ਅੱਜ ਭਦੌੜ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਲਾਭ ਸਿੰਘ ਉਗੋਕੇ ਉਪਰ ਹੋਏ ਹਮਲੇ ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਕਈ ਕਾਂਗਰਸੀਆਂ ਉਪਰ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਪਾ ਨੇ ਦੱਸਿਆ ਕਿ ਆਪ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਭਦੌੜ ਥਾਣੇ ਦੀ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਚੋਣਾਂ ਦੌਰਾਨ ਭਦੌੜ ਹਲਕੇ ਵਿੱਚ ਪੁਲਿੰਗ ਬੂਥਾਂ ਤੇ ਜਾ ਰਿਹਾ ਸੀ।
ਪਰ ਭਦੌੜ ਦੀ ਤਿੰਨਕੋਣੀ ਚੌਂਕ ਨਜ਼ਦੀਕ ਆਪ ਉਮੀਦਵਾਰ ਦੀ ਗੱਡੀ ਨੂੰ ਵਿਸ਼ਾਲ ਸਿੰਗਲਾ ਪੁੱਤਰ ਰਾਜਬੀਰ ਸਿੰਗਲਾ ਨੇ ਆਪਣੇ ਸਾਥੀਆਂ ਸਮੇਤ ਘੇਰ ਲਿਆ ਅਤੇ ਗੱਡੀ ਦੇ ਉਪਰ ਚੜ ਕੇ ਨਾਅਰੇ ਲਗਾਉਣ ਲੱਗ ਗਿਆ। ਆਪ ਉਮੀਦਵਾਰ ਦੇ ਬਿਆਨ ਤਹਿਤ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ।
ਇਸਤੋਂ ਇਲਾਵਾ ਪਿੰਡ ਉਗੋਕੇ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਉਲਟ ਰਾਤ ਸਮੇਂ ਕੁੱਝ ਲੋਕ ਪ੍ਰਚਾਰ ਕਰ ਰਹੇ ਸਨ। ਜਿਹਨਾਂ ਵਿੱਚੋਂ ਰਾਜਿੰਦਰ ਕੌਰ ਮੀਮਸਾ, ਉਹਨਾਂ ਦੇ ਪਤੀ ਜਰਨੈਲ ਸਿੰਘ, ਰਾਜਬੀਰ ਸਿੰਗਲਾ, ਬਿੱਲਾ ਵਿਰੁੱਧ ਵੀ ਪਰਚਾ ਦਰਜ਼ ਕੀਤਾ ਗਿਆ ਹੈ। ਪਿੰਡ ਵਾਸੀਆਂ ਦੀ ਸਿਕਾਇਤ ਅਨੁਸਾਰ ਇਹ ਕਾਂਗਰਸ ਪਾਰਟੀ ਨਾਲ ਸਬੰਧ ਸਨ। ਉਹਨਾਂ ਦੱਸਿਆ ਕਿ ਆਪ ਉਮੀਦਵਾਰ ਲਾਭ ਸਿੰਘ ਦੀ ਸਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਗੰਨਮੈਨ ਦਿੱਤੇ ਗਏ ਸਨ, ਜਦਕਿ ਉਹਨਾਂ ਨੇ ਗੰਨਮੈਨ ਲੈਣ ਤੋਂ ਮਨਾ ਕਰ ਦਿੱਤਾ ਹੈ।