ਪਿੰਡ ਲੋਹਾ ਖੇੜੀ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਲਖਵੀਰ ਸਿੰਘ ਰਾਏ।
ਫਤਹਿਗੜ੍ਹ ਸਾਹਿਬ, 9 ਜਨਵਰੀ, 2017 : ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਰਾਜਨੀਤਿਕ ਪਾਰਟੀਆ ਵਲੋਂ ਚੋਣ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਆਮ ਆਦਮੀ ਪਾਰਟੀ ਵਲੋਂ ਪਿੰਡ ਲੋਹਾ ਖੇੜੀ ਵਿਖੇ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ਆਪ ਦੇ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਰੀਬ 60 ਸਾਲਾਂ ਤੋ ਕਾਗਰਸ ਪਾਰਟੀ ਅਤੇ ਅਕਾਲੀ ਦਲ ਦੋਵੇਂ ਰਲ ਕੇ ਪੰਜਾਬ ਨੂੰ ਲੁੱਟ ਰਹੇ ਹਨ। ਜਿਸ ਕਾਰਨ ਸੂਬਾ ਨਿਵਾਸੀਆਂ ਦੀ ਮੁੱਖ ਮੰਗਾਂ ਸਿਹਤ ਅਤੇ ਸਿੱਖਿਆ ਸੁਵਿਧਾਵਾਂ ਅੱਜ ਵੀ ਪਛੜੀਆਂ ਹੋਈਆਂ ਹਨ। ਗਰੀਬ ਪਰਿਵਾਰਾਂ ਦੇ ਬੱਚੇ ਪੜਾਈ ਤੋ ਵਾਂਝੇ ਹਨ, ਗਰੀਬ ਪਰਿਵਾਰ ਆਰਥਿਕ ਹਾਲਤ ਨਾਜੁਕ ਹੋਣ ਕਾਰਨ ਸਿਹਤ ਸੁਵਿਧਾਵਾਂ ਨਹੀ ਲੈ ਪਾ ਰਹੇ। ਜਿਸ ਕਾਰਨ ਸੂਬਾ ਵੀ ਪਛੜ ਕੇ ਰਹਿ ਗਿਆ। ਅਕਾਲੀ ਦਲ ਵਾਲੇ ਇੱਕ ਪਾਸੇ ਕਹਿੰਦੇ ਹਨ ਨਸ਼ਾ ਹੈ ਹੀ ਨਹੀ, ਦੂਜੇੇ ਪਾਸੇ ਧੜੱਲੇ ਨਾਲ ਨਸ਼ਾ ਛਡਾਊ ਕੇਂਦਰ ਖੋਲਦੇ ਰਹੇ। ਆਪ ਦੀ ਸਰਕਾਰ ਬਣਨ ਤੇ ਸਿੱਖਿਆ ਸੁਵਿਧਾਵਾ ਅਤੇ ਸਿਹਤ ਸੁਵਿਧਾਵਾਂ ਬਿਲਕੁਲ ਮੁਫਤ ਅਤੇ ਅਸਾਨੀ ਨਾਲ ਮਹੱਈਆ ਕਰਵਾਈਆਂ ਜਾਣਗੀਆਂ। ਇਸ ਤੋ ਇਲਾਵਾ ਨਸ਼ਾ ਅਤੇ ਭ੍ਰਿਸ਼ਟਾਚਾਰ ਨੂੰ ਪੂਰਨ ਵੈਨ ਕਰਾਂਗੇ, ਜਿਸ ਨੇ ਸੂਬੇ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਪੇਲ ਹਾਂਡਾ, ਪਿਆਰਾ ਸਿੰਘ, ਮਹਿੰਦਰ ਸਿੰਘ, ਬਲਦੇਵ ਜਲਾਲ, ਸਤੀਸ਼ ਲਟੋਰ, ਮੋਹਨ ਸਿੰਘ, ਮਨਜੀਤ ਸਿੰਘ, ਦਰਬਾਰਾ ਸਿੰਘ, ਰਣਜੀਤ ਕੌਰ, ਬਲਜੀਤ ਕੌਰ, ਲਾਭ ਕੌਰ, ਸਿਮਰਨਜੀਤ ਸਿੰਘ, ਮਾਨਵ ਟਿਵਾਣਾ ਆਦਿ ਵੀ ਹਾਜ਼ਰ ਸਨ।