ਆਦਰਸ਼ ਨਗਰ ਵਿਖੇ ਕਾਂਗਰਸ਼ ਪਾਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਗੁਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਵਿੱਚ ਰੱਖੇ ਇਕੱਠ ਦੀ ਅਗਵਾਈ ਕਰਦੇ ਹੋਏ ਬੀਬੀ ਮਨਦੀਪ ਕੋਰ ਨਾਗਰਾ ਅਤੇ ਹੋਰ।
ਸਰਹਿੰਦ, 2 ਫਰਵਰੀ, 2017 (ਧਰਮਿੰਦਰ ਸਿੰਘ ਰਾਠੋਰ) : ਅਕਾਲੀਆ ਦੇ ਜੰਗਲ ਰਾਜ ਤੋ ਬਚਾਉਂਣ ਲਈ ਕਾਂਗਰਸ਼ ਹੀ ਇੱਕ ਵਧੀਆ ਪਾਰਟੀ ਹੈ , ਤੇ ਗਠਜੋੜ ਸਰਕਾਰ ਦੇ ਜੁਲਮੀ ਰਾਜ ਦਾ ਖਾਤਮਾ ਕਰਨ ਲਈ ਲੋਕ ਇੱਕਮੁੱਠ ਹੋ ਚੱਕੇ ਹਨ। ਇਨਾ ਸ਼ਬਦਾ ਦਾ ਪ੍ਰਗਟਾਵਾਂ ਕਾਂਗਰਸ਼ ਦੇ ਹਲਕਾ ਫਤਿਹਗੜ੍ਹ ਸਾਹਿਬ ਤੋ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਦੇ ਹੱਕ ਵਿੱਚ ਆਦਰਸ਼ ਨਗਰ ਸਰਹਿੰਦ ਵਿਖੇ ਕਾਰਜਕਾਰੀ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਲਾਲੀ ਵਲੋ ਰੱਖੇ ਸੈਂਕੜੇਆਂ ਦੀ ਗਿਨਤੀ ਵਿੱਚ ਇੱਕਠ ਨੂੰ ਸੰਬੋਧਨ ਕਰਨ ਮੋਕੇ ਵਿਸ਼ੇਸ ਤੋਰ ਤੇ ਪੰਹੁਚੇ ਬੀਬੀ ਮਨਦੀਪ ਕੋਰ ਨਾਗਰਾ ਨੇ ਕੀਤਾ। ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਸੂਬੇ ਨੂੰ ਤਰੱਕੀ ਦੀ ਥਾਂ ਕਈ ਸਾਲ ਪਿੱਛੇ ਲਿਆ ਕੇ ਖੜਾ ਕਰ ਦਿੱਤਾ ਹੈ ਅਤੇ ਲੋੜਵੰਦ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਿਰਫ ਆਪਣੇ ਚਹੇਤਿਆਂ ਨੂੰ ਹੀ ਦੇ ਰਹੇ ਹਨ। ਇਹ ਪ੍ਰਗਟਾਵਾ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਨੇ ਤਲਾਣੀਆ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਉਦਯੋਗ ਉੱਜੜ ਗਏ ਹਨ, ਜਿਸ ਕਾਰਨ ਨੌਜਵਾਨ ਵਰਗ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ ਅਤੇ ਕਿਸਾਨੀ ਖ਼ਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਜਰੂਰੀ ਹੈ ਤੇ ਉਨ੍ਹਾਂ ਨੇ ਜੋ ਵਾਅਦੇ ਕੀਤੇ ਹਨ ਉਸ ਨੂੰ ਪੂਰਾ ਕਰਨ ਵਿਚ ਸਮਰਥ ਹਨ। ਉਨਾ ਕਿਹਾ ਕਿ ਦਿੱਲੀ ਨੂੰ ਲੁੱਟ ਕੇ ਅਰਵਿੰਦ ਕੇਜਰੀਵਾਲ ਹੁੱਣ ਪੰਜਾਬ ਵੱਲ ਤੁਰ ਪਿਆ ਹੈ, ਤੇ ਪੰਜਾਬ ਦੇ ਲੋਕ ਇਨਾਂ ਝੂਠੇ ਲੋਕਾਂ ਨੂੰ ਪਛਾੜ ਕੇ ਕਾਂਗਰਸ਼ ਦੇ ਹੱਕ ਵਿੱਚ ਫਤਵਾ ਦੇਣਗੇ। ਉਨਾ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ਼ ਪਾਰਟੀ ਦੀ ਸਰਕਾਰ ਆਉਣ ਤੇ ਹਰ ਘਰ ਇੱਕ ਨੋਕਰੀ ਮੁਹਿੰਮ ਦੇ ਤਹਿਤ ਨੋਜਵਾਨ ਪੀੜੀ ਨੂੰ ਰੋਜਗਾਰ ਦੇਣ ਦੇ ਉਪਰਾਲੇ ਵੱਡੀ ਪੱਧਰ ਤੇ ਕੀਤੇ ਜਾਣਗੇ। ਇਸ ਮੋਕੇ ਜਿਲਾਂ ਵਪਾਰ ਮੰਡਲ ਸੈਲ ਦੇ ਪ੍ਰਧਾਨ ਗੁਰਸ਼ਨ ਬਿੱਟੂ , ਅਮ੍ਰਿਤਪਾਲ ਸਿੰਘ ਜੱਗੀ, ਵਿਨੋਦ ਕੁਮਾਰ, ਕੋਸ਼ਲਰ ਸੰਦਰ ਲਾਲ,ਕੋਸਲਰ ਕੁਲਦੀਪ ਕੋਰ ਗਿੱਲ, ਮਹਿੰਦਰ ਸਿੰਘ ਮਾਨ, ਭਗਤ ਰਾਮ, ਗੁਰਦੀਸ਼ ਸਿੰਘ ਸਾਜਨ,ੁਦਾਰਾ ਸਿੰਘ, ਸੁਖਵਿੰਦਰ ਸਿੰਘ ਬੈਸ਼,ਵਰਿੰਦਰਪਾਲ ਸਿੰਘ ਲਾਲੀ, ਸੁਖਵਿੰਦਰ ਸਿੰਘ ਸੋਨੂੰ, ਭੁਪਿੰਦਰ ਕੋਰ, ਸੁਨੀਤਾ ਰਾਣੀ, ਪਰਮਜੀਤ ਸਿੰਘ ਪੰਮੀ, ਮਮਤਾ ਰਾਣੀ, ਸੁਖਵਿੰਦਰ ਕੋਰ, ਹਰਵਿੰਦਰ ਕੋਰ ਤੋ ਇਲਾਵਾ ਹੋਰ ਸਾਮਿਲ ਸਨ।