← ਪਿਛੇ ਪਰਤੋ
ਪਟਿਆਲਾ, 15 ਜਨਵਰੀ, 2017 : ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਟੋਹੜਾ ਦੀ ਚੋਣ ਮੁਹਿੰਮ ਲਗਾਤਾਰ ਗਰਮਾਉਂਦੀ ਜਾ ਰਹੀ ਹੈ, ਜਿਸ ਤੋਂ ਸਪੱਸ਼ਟ ਲਗਦਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਇਸ ਹਲਕੇ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸਨੌਰ ਅਤੇ ਇਸ ਦੇ ਨਾਲ ਦੇ ਪਿੰਡਾਂ ਦੀ ਚੋੌਣ ਮੁਹਿੰਮ ਕੁਲਦੀਪ ਕੌਰ ਟੋਹੜਾ ਦੇ ਸਪੁੱਤਰ ਹਰਿੰਦਰਪਾਲ ਸਿੰਘ ਟੋਹੜਾ ਨੇ ਆਪਣੀ ਟੀਮ ਸਮੇਤ ਸੰਭਾਲ ਲਈ ਹੈ। ਇਸ ਮੌਕੇ ਹਰਿੰਦਰਪਾਲ ਸਿੰਘ ਟੋਹੜਾ ਨੇ ਆਪਣੀ ਪੂਰੀ ਟੀਮ ਨਾਲ ਸਨੌਰ ਦੇ ਵੱਖ ਵੱਖ ਵਾਰਡਾਂ ਵਿੰਚ ਡੋਰ ਟੂ ਡੋਰ ਪ੍ਰਚਾਰ ਕੀਤਾ। ਉਨ੍ਹਾਂ ਇਸ ਮੌਕੇ ਸਨੌਰ ਦੇ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਭੁਲੇਖੇ ਹਲਕਾ ਸਨੌਰ ਦੇ ਲੋਕ 4 ਫਰਵਰੀ ਨੂੰ ਦੁਰ ਕਰ ਦੇਣਗੇਂ। ਉਨ੍ਹਾਂ ਆਖਿਆ ਕਿ ਕਾਂਗਰਸ ਦਾ ਉਮੀਦਵਾਰ ਲਾਲ ਸਿੰਘ ਆਪ ਦੀ ਚੜਤ ਦੇਖ ਕੇ ਪਹਿਲਾਂ ਹੀ ਭੱਜ ਚੁੱਕਾ ਹੈ ਅਤੇ ਹੁਣ ਅਕਾਲੀ ਦਲ ਦਾ ਉਮੀਦਵਾਰ ਵੀ ਇਥੋਂ ਭੱਜਣ ਦੀ ਤਿਆਰੀ ਵਿੱਚ ਹੈ। ਹਰਿੰਦਰਪਾਲ ਸਿੰਘ ਟੋਹੜਾ ਨੈ ਆਖਿਆ ਕਿ ਲੋਕਾਂ ਦਾ ਉਤਸ਼ਾਹ ਦੇਖ ਕੇ ਇੰਝ ਜਾਪਦਾ ਹੈ ਕਿ ਪੂਰੇ ਪੰਜਾਬ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਆਪਣੀਆਂ ਜਮਾਨਤਾਂ ਵੀ ਬਚਾ ਨਹੀਂ ਸਕਣਗੇਂ।
Total Responses : 267