ਮਜੀਠਾ, 22 ਜਨਵਰੀ 2017: ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਖੇਤ ਮਜ਼ਦੂਰਾਂ ਦੇ ਹਿਤਾਂ ਦੀ ਰਾਖੀ ਕਰਨ ਲਈ ਵੀ ਵਚਨਬੱਧ ਹੈ। ਗੱਠਜੋੜ ਦੀ ਸਰਕਾਰ ਤੀਜੀ ਵਾਰ ਰੀਪੀਟ ਹੋਣ 'ਤੇ ਫਸਲਾਂ ਦੇ ਨੁਕਸਾਨ ਹੋਣ 'ਤੇ ਦਿੱਤੇ ਜਾਣ ਵਾਲੇ ਮੁਆਵਜ਼ੇ ਤਹਿਤ ਰਾਹਤ ਫੰਡ ਦਾ 10 ਫੀਸਦੀ ਹਿੱਸਾ ਖੇਤ ਮਜ਼ਦੂਰਾਂ ਨੂੰ ਦਿੱਤਾ ਜਾਵੇਗਾ।
ਪਿੰਡ ਜੇਠੂਨੰਗਲ ਵਿਖੇ ਪ੍ਰਭਾਵਸ਼ਾਲੀ ਚੋਣ ਰੈਲੀ ਦੌਰਾਨ ਲੋਕਾਂ 'ਚ ਜੋਸ਼ ਭਰਦਿਆਂ ਸ: ਮਜੀਠੀਆ ਨੇ ਕਿਹਾ ਕਿ ਅਸੀਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਹਾਂ। ਅਸੀਂ ਸੱਤਾ ਵਿੱਚ ਆਉਂਦੇ ਹੀ ਛੋਟੀ ਕਿਸਾਨੀ ਦੇ ਸਾਰੇ ਕਰਜ਼ੇ ਮੁਆਫ਼ ਕਰ ਦੇਵਾਂਗੇ। ਹਰ ਸਾਲ ਛੋਟੇ ਕਿਸਾਨਾਂ ਨੂੰ 2 ਲੱਖ ਦਾ ਵਿਆਜ ਮੁਕਤ ਕਰਜ਼ਾ ਦੇਣ ਤੋਂ ਇਲਾਵਾ ਕਣਕ ਅਤੇ ਝੋਨੇ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੋਂ ਉੱਪਰ ਸੂਬੇ ਵੱਲੋਂ 100 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਵੀ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਕਾਂਗਰਸ ਅਤੇ ਕੇਜਰੀਵਾਲ ਦੀ ਕੋਈ ਪੰਜਾਬ ਪੱਖੀ ਕੋਈ ਵਿਚਾਰਧਾਰਾ ਨਹੀਂ । ਸਿਰਫ਼ ਕੁਰਸੀ ਲਈ ਹੀ ਲੋਕਾਂ ਨੂੰ ਗੁਮਰਾਹ ਕਰਨ 'ਚ ਲੱਗੇ ਕੇਜਰੀਵਾਲ ਟੋਲੇ ਨੂੰ ਕਰਾਰਾ ਸਬਕ ਸਿਖਾਉਣ ਲਈ ਕਿਹਾ। ਉਹਨਾਂ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਤਕੜੀ ਅਤੇ ਲੋਕ ਸਭਾ ਲਈ ਕਮਲ ਦੇ ਫੁੱਲ ਨੂੰ ਭਾਰੀ ਗਿਣਤੀ 'ਚ ਵੋਟ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਯੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ,ਗਗਨਦੀਪ ਸਿੰਘ ਭਕਨਾ, ਪ੍ਰਭਦਿਆਲ ਸਿੰਘ ਪੰਨਵਾ, ਬਬੀ ਭੰਗਵਾਂ, ਸਰਪੰਚ ਸਵਿੰਦਰ ਸਿੰਘ, ਸਾਬਕਾ ਸਰਪੰਚ ਅਮਰ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਮਾਸਟਰ ਸ਼ਿਵਦੇਵ ਸਿੰਘ, ਰਵੀ ਰਵਿੰਦਰ ਸਿੰਘ, ਬਲਵਿੰਦਰ ਸਿੰਘ, ਰਾਮ ਲਭਾਇਆ ਆਦਿ ਮੌਜੂਦ ਸਨ।