ਬਠਿੰਡਾ, 29 ਜਨਵਰੀ, 2017 : ਤਿੰਨ ਸਾਲ ਤੋਂ ਵੀ ਘੱਟ ਵਕਤ ਪਹਿਲਾਂ ਸ੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਲਈ ਕਾਂਗਰਸ ਨੂੰ ਛੱਡਣ ਵਾਲੇ ਨਵਦੀਪ ਸਿੰਘ ਗੋਲਡੀ ਐਤਵਾਰ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਆਪਣਾ ਪੂਰੀ ਤਰ੍ਹਾਂ ਸਮਰਥਨ ਪ੍ਰਗਟ ਕਰਦਿਆਂ ਪੰਜਾਬ ਕਾਂਗਰਸ 'ਚ ਵਾਪਿਸ ਆ ਗਏ।
ਕਾਂਗਰਸ ਦੀ ਟਿਕਟ 'ਤੇ 2008 'ਚ ਅੰਮ੍ਰਿਤਸਰ (ਦੱਖਣੀ) ਵਿਧਾਨ ਸਭਾ ਜ਼ਿਮਨੀ ਚੋਣ ਲੜਨ ਵਾਲੇ, ਸਾਬਕਾ ਪ੍ਰਦੇਸ ਕਾਂਗਰਸ ਸਕੱਤਰ ਗੋਲਡੀ ਨੇ ਕਿਹਾ ਕਿ ਉਹ ਘਰ 'ਚ ਵਾਪਿਸੀ ਕਰਕੇ ਖੁਸ਼ ਹਨ। ਕੈਪਟਨ ਅਮਰਿੰਦਰ ਨੇ ਉਨ੍ਹਾਂ ਦੀ ਘਰ ਵਾਪਿਸੀ ਦਾ ਸਵਾਗਤ ਕਰਦਿਆਂ, ਇਸਨੂੰ ਕਾਂਗਰਸ ਲਈ ਇਕ ਹੋਰ ਉਤਸਾਹ ਕਰਾਰ ਦਿੱਤਾ ਹੈ ਅਤੇ ਇਹ ਚੋਣਾਂ ਪਹਿਲਾਂ ਪਾਰਟੀ ਦੇ ਪੱਖ 'ਚ ਮਜ਼ਬੂਤ ਲਹਿਰ ਦਾ ਇਕ ਪ੍ਰਮਾਣ ਹਨ।
ਇਸ ਲੜੀ ਹੇਠ 2014 'ਚ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਗੋਲਡੀ ਨੇ ਕਿਹਾ ਕਿ ਬਾਦਲਾਂ ਤੇ ਉਨ੍ਹਾਂ ਦੀ ਪਾਰਟੀ ਦੀ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਦੀ ਕਾਰਜਪ੍ਰਣਾਲੀ ਨੇ ਉਨ੍ਹਾਂ ਨੂੰ ਆਪਣੇ ਪੁਰਾਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਤੇ ਆਪਣੀ ਪੁਰਾਣੀ ਪਾਰਟੀ 'ਚ ਵਾਪਿਸੀ ਕਰਨ ਲਈ ਉਤਸਾਹਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਕਾਂਗਰਸ ਹੀ ਇਕੋ ਇਕ ਉਮੀਦ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਪ੍ਰਤੀ ਪੂਰੀ ਤਰ੍ਹਾਂ ਨਿਸ਼ਠਾ ਪ੍ਰਗਟ ਕੀਤੀ ਹੈ।