ਮਲੇਰਕੋਟਲਾ, 13 ਜਨਵਰੀ, 2017 (ਬਿੱਲਾ ਲਸੋਈ) : ਮਾਲਵਾ ਜ਼ੋਨ 2 ਦੇ ਮੀਤ ਪ੍ਰਧਾਨ ਸਰਦਾਰ ਦਲਵੀਰ ਸਿੰਘ ਕਾਕਾ ਨੇ ਕਿਹਾ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੱਚੀ ਸਾਲ ਰਾਜ ਕਰਨ ਦਾ ਵਾਧਾ ਕੀਤਾ ਸੀ ਉਹ ਪੂਰਾ ਹੋ ਕੇ ਹੀ ਰਹੇਗਾ , ਕਾਕਾ ਲਸੋਈ ਨੇ ਕਿਹਾ ਕਿ ਜਿਸ ਦਿਨ ਅਸੀ ਰੁੜਕੀ ਕਲਾਂ ਵਿਖੇ ਅਕਾਲੀ ਦਲ ਦਾ ਦਫ਼ਤਰ ਖੋਲਿਆਂ ਸੀ , ਉਸ ਦਿਨ ਹੀ ਸਰਦਾਰ ਇਕਬਾਲ ਸਿੰਘ ਝੂੰਦਾ ਦੀ ਜਿੱਤ ਯਕੀਨੀ ਬਣ ਗਈ , ਕਿਉਕਿ ਲੋਕਾਂ ਵੱਲੋ ਸਾਨੂੰ ਭਰਪੂਰ ਹੰਗਾਰਾ ਮਿਲ ਰਿਹਾ ਹੈ, ਅਸੀ ਪਿੰਡ ਲਸੋਈ ਵਿੱਚੋ ਵੀ ਵੱਧ ਤੋ ਵੱਧ ਵੋਟਾਂ ਨਾਲ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਇਕਬਾਲ ਸਿੰਘ ਝੂੰਦਾਂ ਨਾਲ ਜਿੱਤਾ ਕੇ ਭੇਜਾਂਗ਼ੇ।ਹਲਕਾ ਅਮਰਗੜ ਦੈ ਵੋਟਰਾ ਨੂੰ ਮਾਣ ਹੈ ਕਿ ਸਰਦਾਰ ਝੂੰਦਾਂ ਨੂੰ ਨਵੀਂ ਬਣ ਰਹੀ ਸਰਕਾਰ ਵਿੱਚ ਚੰਗੇ ਮੰਤਰੀ ਦੇ ਅਹੁਦੇ ਨਾਲ ਨਵਾਜਿਆ ਜਾਵੇਗਾ।ਕਿਉਂ ਕਿ ਐੱਮ.ਐੱਲ. ਏ ਸਾਹਿਬ ਨੇ ਹਲਕੇ ਦਾ ਵਿਕਾਸ ਕੀਤਾ ਹੈ ਨਾ ਕਿ ਲੋਕਾਂ ਨੂੰ ਗੁਮਰਾਹ।