ਜਰਨੈਲ ਜੇ. ਜੇ. ਸਿੰਘ ਦੀ ਵੱਖ-ਵੱਖ ਥਾਈਂ ਕਰਵਾਈਆਂ ਗਈਆਂ ਚੋਣ ਮੀਟਿੰਗਾਂ ਦੌਰਾਨ ਜੇ. ਜੇ. ਸਿੰਘ ਨਾਲ ਹਰਪਾਲ ਜੁਨੇਜਾ ਨਜ਼ਰ ਆ ਰਹੇ ਹਨ।
ਪਟਿਆਲਾ, 29 ਜਨਵਰੀ, 2017 : ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਰਨਲ ਜੇ. ਜੇ. ਸਿੰਘ ਦੀ ਚੋਣ ਮੀਟਿੰਗਾਂ ਨੂੰ ਅਮਲੀ ਜਾਮਾ ਪਹਿਣਾਉਣ ਲਈ ਘਰ-ਘਰ, ਮੁਹੱਲਾ-ਮੁਹੱਲਾ ਪਹੁੰਚ ਕਰਕੇ ਰਾਬਤਾ ਕਾਇਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਮਾਲਵਾ ਜੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਵਾਰਡ ਨੰ: 43 ਵਿੱਚ ਲੋਰੇਂਸ ਕਥੂਰੀਆ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਸਪੱਸ਼ਟ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਵਿਚ ਕੀਤੇ ਗਏ ਅਥਾਹ ਵਿਕਾਸ ਕਾਰਜਾਂ ਸਦਕਾ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਹਰ ਉਮੀਦਵਾਰ ਦੀ ਜਿੱਤ ਹਰ ਹਾਲ ਵਿਚ ਯਕੀਨੀ ਹੈ। ਉਹਨਾਂ ਕਿਹਾ ਕਿ ਸਾਬਕਾ ਫੌਜ ਮੁਖੀ ਜਰਨੈਲ ਜੇ. ਜੇ. ਸਿੰਘ ਨੇ ਇੰਨੇ ਵੱਡੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਆਪਣੇ ਆਪ ਨੂੰ ਲੋਕਾਂ ਵਿਚ ਵਿਚਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦਲ ਟਿਕਟ 'ਤੇ ਚੋਣ ਲੜ ਕੇ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰਨ ਦਾ ਇਕ ਮੌਕਾ ਆਪਣੇ ਹੱਥਾਂ ਵਿਚ ਫਿਰ ਲੈ ਲਿਆ, ਜਿਸਦਾ ਨਤੀਜਾ ਵੀ ਆਖਰ ਇਹੋ ਨਿਕਲੇਗਾ ਕਿ ਉਹਨਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਹਰ ਉਮੀਦਵਾਰ ਵੱਡੇ ਪੱਧਰ 'ਤੇ ਜਿੱਤ ਪ੍ਰਾਪਤ ਕਰੇਗਾ।
ਅਕਾਲੀ ਉਮੀਦਵਾਰ ਤੇ ਸਾਬਕਾ ਫੌਜ ਮੁਖੀ ਜਰਨੈਲ ਜੇ. ਜੇ. ਸਿੰਘ ਨੇ ਹਰਪਾਲ ਜੁਨੇਜਾ ਵਲੋਂ ਰੱਖਵਾਈਆਂ ਜਾ ਰਹੀਆਂ ਮੀਟਿੰਗਾਂ, ਵਿਸ਼ਾਲ ਪ੍ਰੋਗਰਾਮਾਂ ਦੇ ਸਿੱਧੇ ਰਾਬਤਾ ਕਾਇਮ ਕਰਨ ਦੀ ਮੁਹਿੰਮ ਨੂੰ ਇਕ ਸ਼ਲਾਘਾਯੋਗ ਕਦਮ ਦੱਸਦਿਆਂ ਆਖਿਆ ਕਿ ਦੁਨੀਆਂ ਦੇ ਸਿਆਸੀ ਗਠਜੋੜਾਂ ਨਾਲੋਂ ਸਭ ਤੋਂ ਮਜ਼ਬੂਤ ਗਠਜੋੜ ਅਕਾਲੀ-ਭਾਜਪਾ ਗਠਜੋੜ ਹੈ, ਜਿਸ ਦਾ ਰਿਸ਼ਤਾ ਪਿਛਲੇ ਕਈ ਦਹਾਕਿਆਂ ਤੋਂ ਕਾਇਮ ਹੈ। ਉਹਨਾਂ ਕਿਹਾ ਕਿ ਇਸੇ ਗਠਜੋੜ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਕੇਂਦਰ ਵਿਚ ਬੈਠੀ ਹੈ ਜਿਸਨੇ ਹੀ ਪੰਜਾਬ ਦੀ ਭਲਾਈ ਲਈ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵੱਡੇ-ਵੱਡੇ ਪ੍ਰਾਜੈਕਟਾਂ ਨੂੰ ਲਿਆਉਣ ਲਈ ਹਰੀ ਝੰਡੀ ਦੇਣੀ ਹੈ ਤੇ ਗ੍ਰਾਂਟਾਂ ਦੇ ਗੱਫੇ ਵੰਡਣੇ ਹਨ, ਇਸ ਲਈ ਸਮੇਂ ਦੀ ਮੰਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਹੀ ਜਿੱਤ ਦੁਆਈ ਜਾਵੇ। ਜਰਨੈਨ ਜੇ. ਜੇ. ਸਿੰਘ ਨੇ ਆਖਿਆ ਕਿ ਅਕਸਰ ਇਹੋ ਹੁੰਦਾ ਰਿਹਾ ਹੈ ਕਿ ਜਦੋਂ ਪੰਜਾਬ ਵਿਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਉਦੋਂ ਉਸ ਪਾਰਟੀ ਦੀ ਜਾਂ ਉਸਦੀ ਭਾਈਵਾਲ ਪਾਰਟੀ ਦੀ ਸਰਕਾਰ ਕੇਂਦਰ ਵਿਚ ਨਹੀਂ ਹੁੰਦੀ ਜਿਸ ਕਾਰਨ ਪੰਜਾਬ ਵਿਕਾਸ ਪੱਖੋਂ ਪੱਛੜਦਾ ਰਹਿੰਦਾ ਹੈ ਪਰ ਪੰਜਾਬੀਆ ਵਲੋਂ ਪਿਛਲੇ 10 ਸਾਲਾਂ ਤੋਂ ਜੋ ਅਕਾਲੀ ਦਲ ਦਾ ਸਾਥ ਸਰਕਾਰ ਬਣਾਉਣ ਵਿਚ ਦੇ ਕੇ ਵਿਕਾਸ ਦੇ ਰਾਹ ਨੂੰ ਪੱਧਰਾ ਕੀਤਾ ਜਾ ਰਿਹਾ ਹੈ ਦੇ ਤਹਿਤ ਇਸ ਵਾਰ ਵੀ ਜ਼ਰੂਰੀ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰਾਂ ਨੂੰ ਹੀ ਜਿਤਾਇਆ ਜਾਵੇ। ਇਸ ਮੌਕੇ ਚੋਣ ਮੀਟਿੰਗ ਦੌਰਾਨ ਮੇਅਰ ਅਮਰਿੰਦਰ ਸਿੰਘ ਬਜਾਜ, ਰਵਿੰਦਰ ਸਿੰਘ ਜੋਨੀ ਕੋਹਲੀ, ਵਿੱਕੀ ਰਿਵਾਜ, ਵਰੁਣ ਜਿੰਦਲ, ਬੀਬੀ ਅਕਾਲਗੜ੍ਹ, ਗੋਬਿੰਦ ਬਡੂੰਗਰ ਆਦਿ ਵੱਡੀ ਗਿਣਤੀ ਵਿਚ ਅਕਾਲੀ ਆਗੂ ਮੌਜੂਦ ਸਨ।