← ਪਿਛੇ ਪਰਤੋ
ਕੀਰਤਪੁਰ ਸਾਹਿਬ, 14 ਜਨਵਰੀ, 2017 (ਵਿਨੋਦ ਸ਼ਰਮਾ) : ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਨੂੰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੀ ਸਰਗਰਮੀ ਤੇਜ ਕਰਨ ਦੇ ਲਈ ਪਾਰਟੀ ਦੀ ਪੰਜਾਬ ਇਕਾਈ ਦੇ ਵਾਈਸ ਪ੍ਰਧਾਨ ਸਮੇਤ ਤਿੰਨ ਔਹਦੇ ਦੇ ਕਿ ਨਿਵਾਜਿਆ ਹੈ।ਇਸ ਨਵੀ ਜ਼ੁੰਮੇਵਾਰੀ ਦੇਣ ਨਾਲ ਸ਼ਹੀਦ ਭਗਤ ਸਿੰਘ ਦੇ ਸਮਰਥਕਾਂ ਦਾ ਉਤਸ਼ਾਹ ਤੇ ਜੋਸ਼ ਪਾਰਟੀ ਪ੍ਰਤੀ ਹੋ ਵਧਿਆ ਹੈ। ਇਸ ਤੋਂ ਇਲਾਵਾ ਅਭੈ ਸੰਧੂ ਨੂੰ ਐੇਕਸ ਸਰਵਿਸ ਮੈਨ ਵਿੰਗ ਪੰਜਾਬ ਦਾ ਅਬਜਰਬਰ ਤੇ ਚੋਣਾਂ ਦਾ ਸਟਾਰ ਕੰਪੇਨਰ ਲਗਾਇਆ ਹੈ।ਇਸ ਤੋਂ ਪਹਿਲਾ ਅਭੈ ਸੰਧੂ ਪੀ.ਪੀ.ਪਾਰਟੀ ਵਿਚ ਪ੍ਰਧਾਨ ਮਨਪ੍ਰੀਤ ਸਿੰਘ ਨਾਲ ਪਾਰਟੀ ਵਿਚ ਫਊਡਰ ਮੈਂਬਰ ਵੱਜੋ ਕੰਮ ਕਰ ਚੁਕੇ ਹਨ।ਪਰ ਬਾਅਦ ਵਿਚ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਨੂੰ ਕਾਂਗਰਸ ਪਾਰਟੀ ਵਿਚ ਮਰਜ਼ ਕਰਨ ਮਗਰੋਂ ਉਹਨਾਂ ਨੂੰ ਛੱਡ ਦਿਤਾ ਸੀ। ਯਾਦ ਰਹੇ ਕਿ ਅਭੈ ਸੰਧੂ ਦੇ ਇਕਲੌਤੇ ਬੇਟੇ ਅਭਿਤੇਜ ਸੰਧੂ ਜਿਸ ਦੀ ਹਿਮਾਚਲ ਪ੍ਰਦੇਸ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਉਸਨੇ 4-5 ਸਾਲ ਅੰਨਾ ਹਜਾਰੇ ਮੁਹਿੰਮ ਸ਼ਾਮਲ ਹੋਣ ਤੋਂ ਇਲਾਵਾ ਆਮ ਆਦਮੀ ਪਾਰਟੀ ਵਿਚ ਦਿੱਲੀ ਚੋਣਾਂ ਸਮੇਂ ਅਹਿਮ ਭੁਮੀਕਾ ਨਿਭਾਅ ਕਿ ਆਪਣੀ ਅਲੱਗ ਪਹਿਚਾਣ ਬਣਾਈ ਸੀ। ਪਾਰਟੀ ਵੱਲੋਂ ਨਵੀ ਜਿਮੇਦਾਰੀ ਮਿਲਣ ਮਗਰੋਂ ਅਭੈ ਸੰਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਵੱਲੋਂ ਦਿਤੀ ਜਿਮੇਦਾਰੀ ਉਹ ਪੁਰੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਨਿਭਾਉਣਗੇ।ਪੰਜਾਬ ਵਿਚ ਬਦਲਾ ਲਿਆ ਕਿ ਆਮ ਪਾਰਟੀ ਨੂੰ ਸੱਤਾ ਵਿਚ ਲਿਆਉਣ ਲਈ ਉਹ ਚੋਣ ਕਪੇਨ ਵਿਚ ਪਾਰਟੀ ਵੱਲੋਂ ਦਿੱਤੇ ਪ੍ਰੋਗਰਾਮ ਮੁਤਾਬੀਕ ਕੰਮ ਕਰਣਗੇ।ਕਪੇਨ ਦੌਰਾਨ ਪੰਜਾਬ ਦੇ ਲੋਕਾਂ ਨੂੰ ਆਪ ਪਾਰਟੀ ਦੀਆਂ ਪ੍ਰਾਪਤੀਆਂ ਸਰਕਾਰ ਬਣਨ ਤੇ ਦਿਤੇ ਜਾਣ ਵਾਲੇ ਲਾਭ ਬਾਰੇ ਜਾਗਰੂਕ ਕਰਕੇ ਆਪ ਦੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਿਤ ਕਰਣਗੇ।
Total Responses : 267