ਚੰਡੀਗੜ੍ਹ, 11 ਜਨਵਰੀ, 2017 : ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿਚ ਪੰਜਾਬ ਸਰਕਾਰ ਦੁਆਰਾ ਬਾਦਲਾਂ ਦੇ ਹੋਟਲਾਂ ਲਈ ਸੜਕ ਬਣਾਉਣ ਲਈ ਨਿਯਮਾਂ ਨੂੰ ਛਿਕੇ ਟੰਗ ਕੇ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਆਪ ਆਗੂਆਂ ਨੇ ਕੀਤੀ ਸ਼ਿਕਾਇਤ ਵਿਚ ਕਿਹਾ ਕਿ 4 ਜਨਵਰੀ 2017 ਨੂੰ ਪੰਜਾਬ ਵਿਚ ਚੋਣ ਜਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਸਰਕਾਰ ਦੇ ਵਿਭਾਗ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਕੇ ਸੁਖਬੀਰ ਬਾਦਲ ਦੀ ਮਾਲਕੀ ਵਾਲੇ 7 ਸਿਤਾਰਾ ਹੋਟਲ ਲਈ 200 ਫੁਟ ਚੌੜੀ ਸੜਕ ਬਣਾਉਣ ਲਈ 100 ਏਕੜ ਜਮੀਨ ਐਕਵਾਈਰ ਕਰਨ ਦੀ ਪ੍ਰਿਰਿਆ ਸ਼ੁਰੂ ਕਰ ਦਿੱਤੀ।
ਐਡਵੋਕੇਟ ਚੱਢਾ ਨੇ ਕਿਹਾ ਕਿ ਇਹ ਸੜਕ ਬਾਦਲਾਂ ਦੇ ਪਲੱਣਪੁਰ ਵਿਚਲੇ ਹੋਟਲ ਨੂੰ ਚੰਡੀਗੜ ਦੇ ਅੰਤਰ ਰਾਸ਼ਟਰੀ ਏਅਰਪੋਟ ਨਾਲ ਜੋੜੇਗਾ। ਉਨਾਂ ਕਿਹਾ ਕਿ ਭਾਵੇਂ ਕਿ ਨਿੳੂ ਚੰਡੀਗੜ ਖੇਤਰ ਵਿਚ ਹੋਰ ਬਹੁਤ ਸਾਰੇ ਪ੍ਰੌਜੈਕਟ ਜਿੰਨਾਂ ਨੂੰ ਪੂਰਾ ਕਰਨ ਸੰਬੰਧੀ ਸਾਰੀ ਪ੍ਰੀਿਆ ਪੂਰੀ ਹੋ ਚੁੱਕੀ ਹੈ ਨੂੰ ਵਿਚਾਲੇ ਛੱਡ ਕੇ ਸੜਕ ਲਈ ਜਮੀਨ ਐਕਵਾਈ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਆਮ ਲੋਕਾਂ ਅਧਿਕਾਰਾਂ ਨਾਲ ਖਿਲਵਾੜ ਹੈ। ਉਨਾਂ ਕਿਹਾ ਕਿ ਬਾਦਲਾਂ ਦੇ ਇਸ ਫਾਇਦੇ ਨਾਲ ਖੇਤਰ ਦੇ ਕਰੀਬ 197 ਕਿਸਾਨ ਪਰਿਵਾਰਾਂ ਨੂੰ ਉਜਾੜਿਆ ਜਾਵੇਗਾ।
ਚੱਢਾ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਫਾਇਦਾ ਦੇਣ ਲਈ ਸੱਤਾਧਾਰੀ ਦਲ ਵਲੋਂ ਨਿਯਮਾਂ ਨੂੰ ਛਿਕੇ ਟੰਗ ਕੇ ਕੀਤੀ ਗਈ ਇਹ ਕਾਰਵਾਈ ਨਿੰਦਣਯੋਗ ਹੈ। ਉਨਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਸ ਉਤੇ ਕਾਰਵਾਈ ਕਰਦਿਆਂ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਅਗਲੀ ਕਰਵਾਈ ਉਤੇ ਰੋਕ ਲਗਵਾਉਣੀ ਚਾਹੀਦੀ ਹੈ।