ਬਠਿੰਡਾ, 31 ਜਨਵਰੀ, 2017 : ਵਿਧਾਨ ਸਭਾ ਚੋਣਾਂ ਦੇ ਅਖੀਰਲੇ ਗੇੜੇ ਵਿੱਚ ਹਲਕਾ ਬਠਿੰਡਾ ਦਿਹਾਤੀ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਇੰਜ: ਅਮਿਤ ਰਤਨ ਨੂੰ ਲੋਕਾਂ ਦੇ ਭਾਰੀ ਸਮਰਥਨ ਨਾਲ ਹਰ ਰੋਜ਼ ਮਜ਼ਬੂਤੀ ਮਿਲਦੀ ਜਾ ਰਹੀ ਹੈ ਅਤੇ ਹਲਕੇ ਦੇ ਵੱਖ ਵੱਖ ਜੱਥੇਬੰਦੀਆਂ ਵੱਲੋ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਅੱਜ ਇਸੇ ਲੜੀ ਤਹਿਤ ਇੰਜ: ਅਮਿਤ ਰਤਨ ਨੇ ਪੱਕਾ ਕਲਾਂ, ਕੋਟਫੱਤਾ, ਕੋਟਸ਼ਮੀਰ, ਦਿਉਣ ਅਤੇ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਰਣਨੀਤੀ ਹਮੇਸ਼ਾ ਲੋਕ ਪੱਖੀ ਦੇ ਸਰਬਪੱਖੀ ਵਿਕਾਸ ਦੀ ਰਹੀ ਹੈ। ਇਹੋ ਕਾਰਨ ਹੈ ਕਿ ਸੂਬੇ ਦੇ ਲੋਕਾਂ ਨੇ ਲਗਾਤਾਰ ਦੋ ਵਾਰ ਅਕਾਲੀ ਭਾਜਪਾ ਗਠਜੋੜ ਨੂੰ ਆਪਣਾ ਸਮਰਥਨ ਦਿੱਤਾ ਹੈ। ਸੂਬੇ ਵਿੱਚ ਹੋਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋਏ ਲੋਕ ਹੁਣ ਫਿਰ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਉਤਾਵਲੇ ਹਨ। ਇੰਜ: ਅਮਿਤ ਰਤਨ ਨੇ ਕਿਹਾ ਕਿ ਆਪ ਪਾਰਟੀ ਦਾ ਅਸਲ ਚੇਹਰਾ ਲੋਕਾਂ ਖਾਸ ਕਰ ਨੌਜਵਾਨਾਂ ਸਾਹਮਣੇ ਆ ਚੁੱਕਾ ਹੈ ਜਿਸ ਪਾਰਟੀ ਦਾ ਆਪਣਾ ਕੋਈ ਸਵਿਧਾਨ ਨਾ ਹੋਵੇ ਕੋਈ ਲੋਕ ਪੱਖੀ ਨੀਤੀ ਨਾ ਹੋਣ ਅਜਿਹੀ ਪਾਰਟੀ ਸੂਬੇ ਦਾ ਜਾਂ ਨੌਜਵਾਨਾ ਦਾ ਕੀ ਸਵਾਰੇਗੀ। ਇਸ ਪਾਰਟੀ ਦਾ ਮਕਸਦ ਕਾਂਗਰਸ ਵਾਂਗ ਹੀ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਸਿਰਫ ਸਤਾ ਹਾਸਲ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪ ਅਤੇ ਕਾਂਗਰਸ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਬਣਾਵਾਲੀ, ਚੇਅਰਮੈਨ ਤੇਜਾ ਸਿੰਘ ਗਹਿਰੀ ਭਾਗੀ, ਜੱਥੇਦਾਰ ਜਗਸੀਰ ਸਿੰਘ ਬੱਲੁਆਣਾ,ਯੂਥ ਵਿੰਗ ਦੇ ਜਿਲਾ ਪ੍ਰਧਾਨ ਸੁਖਬੀਰ ਸਿੰਘ ਜੱਸੀ ਪੌਵਾਲੀ, ਸਰਕਲ ਪ੍ਰਧਾਨ ਗੁਰਜੀਤ ਗੋਰਾ ਦਿਉਣ, ਗੁਰਦੀਪ ਸਿੰਘ ਕੋਟਸ਼ਮੀਰ ਮੈਂਬਰ, ਨਿਰਮਲ ਸਿੰਘ ਨਿੰਮਾ ਪ੍ਰਧਾਨ, ਅੰਗਰੇਜ਼ ਸਿੰਘ ਦਿਉਣ, ਬੱਬੂ ਦਿਉਣ, ਗੁਰਸੇਵਕ ਝੁੰਬਾ ਮੈਂਬਰ, ਗੁਰਵਿੰਦਰ ਸਰਪੰਚ ਜੱਸੀ ਪੌਵਾਲੀ, ਭੌਲੀ ਪ੍ਰਧਾਨ ਕੋਟਫੱਤਾ, ਜਗਜੀਤ ਜੱਗੀ, ਅੰਮ੍ਰਿਤਪਾਲ ਬੀੜ ਬਸਤੀ, ਗੁਰਮੀਤ ਜੈਲਦਾਰ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਭਾਜਪਾ ਵਰਕਰ ਹਾਜਰ ਸਨ।