ਪਟਿਆਲਾ, 30 ਜਨਵਰੀ, 2017 : ਘੱਟ ਗਿਣਤੀਆਂ ਨੂੰ ਸਮਾਜਿਕ ਤੇ ਸਿਆਸੀ ਪੱਧਰ 'ਤੇ ਪਿੱਛੇ ਧਕੇਲਣ ਦਾ ਕੰਮ ਕਰ ਰਹੀ ਆਮ ਆਦਮੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੀ ਬੀ-ਟੀਮ ਕਰਾਰ ਦਿੰਦਿਆਂ, ਮਜਲਿਸ ਅਹਿਰਾਰ ਇਸਲਾਮੀ ਹਿੰਦ ਨੇ ਸੋਮਵਾਰ ਪੰਜਾਬ 'ਚ ਕਾਂਗਰਸ ਨੂੰ ਆਪਣੀ ਹਿਮਾਇਤ ਦੇ ਦਿੱਤਾ ਹੈ। ਸੰਸਥਾ ਨੇ ਕਿਹਾ ਕਿ ਨਾ ਅਰਵਿੰਦ ਕੇਜਰੀਵਾਲ ਅਤੇ ਨਾ ਹੀ ਬਾਦਲਾਂ ਉਪਰ ਮੁਸਲਿਮਾਂ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਲੈ ਕੇ ਭਰੋਸਾ ਕੀਤਾ ਜਾ ਸਕਦਾ ਹੈ।
ਇਸ ਲੜੀ ਹੇਠ ਪੰਜਾਬ ਅੰਦਰ ਆਪਣੇ ਮਜ਼ਬੂਤ ਘੱਟ ਗਿਣਤੀ ਅਧਾਰ ਦਾ ਸੂਬੇ ਕਾਂਗਰਸ ਨੂੰ ਸਮਰਥਨ ਦਿੰਦਿਆਂ, ਮਜਲਿਸ ਨੇ ਕਿਹਾ ਕਿ ਉਨ੍ਹਾਂ ਨੇ ਫਾਸੀਵਾਦੀ ਤਾਕਤਾਂ ਖਿਲਾਫ ਲੜਨ ਲਈ ਕੈਪਟਨ ਅਮਰਿੰਦਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਪਾਰਟੀ ਨੂੰ ਸਮਰਥਨ ਪ੍ਰਗਟਾਉਣ ਸਬੰਧੀ ਸੰਸਥਾ ਦੇ ਫੈਸਲੇ ਨੂੰ ਪ੍ਰਗਟਾਉਣ ਵਾਸਤੇ ਮਜਲਿਸ ਦੇ ਜਨਰਲ ਸਕੱਤਰ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕੀਤੀ। ਸੂਬੇ ਅੰਦਰ ਵੱਡੀ ਗਿਣਤੀ 'ਚ ਮੁਸਲਿਮਾਂ ਦੀ ਨੁਮਾਇੰਦਗੀ ਕਰਨ ਵਾਲੀ, 1929 'ਚ ਸਥਾਪਤ ਮਜਲਿਸ ਨੇ ਪੰਜਾਬ 'ਚ ਵਿਕਾਸ ਤੇ ਖੁਸ਼ਹਾਲੀ ਲਿਆਉਣ ਵਾਸਤੇ ਸਮੁਦਾਅ ਦੇ ਸਾਰੇ ਮੈਂਬਰਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ।
ਲੁਧਿਆਣਵੀ ਨੇ ਕਿਹਾ ਕਿ ਅਕਾਲੀ ਕੁਸ਼ਾਸਨ, ਖਾਸ ਕਰਕੇ ਭੌ ਮਾਫੀਆ ਦੇ ਬੀਤੇ 10 ਸਾਲਾਂ 'ਚ, ਇਨ੍ਹਾਂ ਵੱਲੋਂ ਘੱਟ ਗਿਣਤੀ ਸਮਾਜ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ ਕਰਨ ਨਾਲ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਕਾਂਗਰਸ ਨੂੰ ਸਮਰਥਨ ਦੇਣ ਦੀ ਪ੍ਰੇਰਨਾ ਮਿਲੀ ਹੈ।
ਮਜਲਿਸ ਨੇ ਆਪ ਉਪਰ ਦਿੱਲੀ 'ਚ ਘੱਟ ਗਿਣਤੀ ਸਮੁਦਾਅ ਨਾਲ ਮਤਰੇਈ ਮਾਂ ਵਰਗਾ ਸਲੂਕਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਘੱਟ ਗਿਣਤੀ ਵਿਰੋਧੀ ਏਜੰਡੇ ਉਪਰ ਕੰਮ ਕਰ ਰਹੀ ਹੈ ਅਤੇ ਇਹੋ ਕਾਰਨ ਹੈ ਕਿ ਉਸਨੇ ਆਪਣੀ ਪੰਜਾਬ ਯੂਨਿਟ ਦੀਆਂ ਸੂਬਾ ਪੱਧਰੀ ਕਮੇਟੀਆਂ 'ਚ ਕਿਸੇ ਵੀ ਘੱਟ ਗਿਣਤੀ ਨੂੰ ਸ਼ਾਮਿਲ ਨਹੀਂ ਕੀਤਾ ਹੈ।