ਪਿੰਡ ਧੀਰਪੁਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲਖਵੀਰ ਸਿੰਘ ਰਾਏ।
ਫਤਹਿਗੜ੍ਹ ਸਾਹਿਬ, 29 ਜਨਵਰੀ, 2017 : ਆਮ ਆਦਮੀ ਪਾਰਟੀ ਦੀ ਨੁਕੜ ਮੀਟਿੰਗ ਖੇੜਾ ਬਲਾਕ ਦੇ ਪਿੰਡ ਧੀਰਪੁਰ ਵਿਖੇ ਸਾਬਕਾ ਆਈਜੀ ਪਰਮਜੀਤ ਸਿੰਘ ਸਰਾਓ ਦੀ ਅਗਵਾਈ ਚ ਹੋਈ। ਇਸ ਮੌਕੇ ਉਮੀਦਵਾਰ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਲਖਵੀਰ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਉਜਾੜਨ ਵਿੱਚ ਜਿਥੇ ਅਕਾਲੀਆਂ ਨੇ ਕੋਈ ਕਸਰ ਨਹੀ ਛੱਡੀ, ਉਥੇ ਹੀ ਪਿਛਲੀ ਕੇਂਦਰ ਦੀ ਕਾਂਗਰਸ ਸਰਕਾਰ ਸਮੇਂ ਇੰਨੇ ਵੱਡੇ ਵੱਡੇ ਘਪਲੇ ਹੋਏ ਕਿ ਸੋਨੇ ਦੀ ਚਿੜ੍ਹੀ ਵਜੋਂ ਜਾਣੇ ਜਾਂਦੇ ਭਾਰਤ ਦੀ ਅਰਥਵਿਵਸਥਾ ਵਿਗੜ ਗਈ ਅਤੇ ਮਹਿੰਗਾਈ ਆਸਮਾਨ ਨੂੰ ਛੂਹਣ ਲੱਗੀ। ਉਨ੍ਹਾਂ ਕਿਹਾ ਕਿ ਜਿਹੜੇ ਵੀਰ ਅਕਾਲੀਆਂ ਦੇ ਰਾਜ ਤੋ ਦੁੱਖੀ ਹੋ ਕੇ ਕਾਂਗਰਸ ਨੂੰ ਸੱਤਾ ਚ ਲਿਆਉਣ ਬਾਰੇ ਸੋਚ ਰਹੇ ਹਨ, ਉਹ ਸੂਬੇ ਦੇ ਹਾਲਾਤਾਂ ਨੂੰ ਬਦਲਣ ਦੀ ਉਮੀਦ ਛੱਡ ਦੇਣ, ਕਿਉਕਿ ਪਿਛਲੀ ਕੈਪਟਨ ਸਰਕਾਰ ਨੇ ਕਿਸੇ ਵੀ ਨੋਜਵਾਨ ਨੂੰ ਰੁਜ਼ਗਾਰ ਨਹੀ ਦਿੱਤਾ ਸੀ, ਸਰਕਾਰੀ ਮੁਲਾਜਮ ਦੇ ਰਿਟਾਇਰ ਹੋਣ ਨਾਲ ਹੀ ਅਸਾਮੀ ਖਤਮ ਕਰ ਦਿੱਤੀ ਜਾਂਦੀ ਸੀ।
ਇਸ ਤੋ ਇਲਾਵਾ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਲੈ ਕੇ ਆਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਹਨ, ਜਿਸ ਕਾਰਨ ਸਾਡੇ ਬੱਚੇ 5-10 ਹਜ਼ਾਰ ਰੁਪਏ ਚ ਨੋਕਰੀਆਂ ਕਰਨ ਲਈ ਮਜ਼ਬੂਰ ਹਨ। ਅਸੀਂ ਠੇਕੇਦਾਰੀ ਸਿਸਟਮ ਬਦਲਾਂਗੇ ਅਤੇ ਪੰਜਾਬ ਨੂੰ ਪੂਰਨ ਵਿਕਸਿਤ ਸੂਬਾ ਬਣਾਉਣ ਲਈ ਪੂਰਾ ਯਤਨ ਕਰਾਂਗੇ। ਇਸ ਲਈ ਆਪ ਨੂੰ ਵੋਟਾਂ ਪਾਓ, ਕਿਉਕਿ ਅਜਿਹਾ ਮੌਕਾ ਦੁਆਰਾ ਨਹੀ ਮਿਲਣਾ ਅਤੇ ਨਾ ਹੀ ਅਰਵਿੰਦ ਕੇਜਰੀਵਾਲ ਜਿਹੇ ਇਮਾਨਦਾਰ ਵਿਅਕਤੀ ਸੱਤਾ ਚ ਆਉਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਹਰਨੇਕ ਸਿੰਘ, ਬਲਜਿੰਦਰ ਸਿੰਘ, ਜੋਗਿੰਦਰ ਸਿੰਘ ਪੰਚ, ਨਰੰਗ ਸਿੰਘ, ਮੇਜਰ ਸਿੰਘ ਨੰਬਰਦਾਰ, ਲਖਵੀਰ ਸਿੰਘ ਪੰਚ, ਮਲਕੀਤ ਸਿੰਘ ਪੰਚ, ਸ਼ੇਰ ਸਿੰਘ, ਕਾਲਾ ਸਿੰਘ ਪੰਚ ਆਦਿ ਵੀ ਹਾਜ਼ਰ ਸਨ।