ਪਟਿਆਲਾ, 10 ਫਰਵਰੀ, 2017 (ਜੀ ਐੱਸ ਪੰਨੂੰ) : ਰਾਜਨੀਤਕ ਪਾਰਟੀਆਂ ਅਕਸਰ ਲੋਕਾਂ ਨਾਲ ਖਿਲਵਾੜ ਕਰਦੀਆਂ ਹਨ ਤੇ ਲੋਕਾਂ ਨੂੰ ਹਰ ਵਾਰ ਲੇਲੀ ਪੌਪ ਦੇ ਜਾਂਦੀਆਂ ਹਨ ਜਦੋ ਵੀ ਸੱਤਾ ਵਿਚ ਆ ਜਾਂਦੀਆਂ ਹਨ ਸਾਰੀਆਂ ਪਾਰਟੀਆਂ ਲੋਕ ਧਿਰ ਨਹੀਂ ਸਰਕਾਰੀ ਧਿਰ ਬਣ ਜਾਂਦੀਆਂ ਹਨ। ਹਰ ਪਾਰਟੀ ਨੇ ਨੇਤਾ ਲੋਕਾਂ ਵੋਟਾਂ ਲੈਣ ਲਈ ਕੁੱਝ ਨਾ ਕੁੱਝ ਦੇਣ ਦਾ ਲਾਲਚ ਦਿੱਤੇ ਹਨ ਯਾਨੀ ਲੌਲੀਪੌਪ ਦਿੱਤੇ। ਕਦੇ ਵੀ ਕੋਈ ਪਾਰਟੀ ਆਪਣੇ ਬਚਨਾ 'ਤੇ ਨਹੀਂ ਰਹੀ ਬਲਕਿ ਨਾ ਕਰਨ ਯੋਗ ਵਸੀਲੇ ਵੀ ਪੈਦਾ ਕੀਤੇ। ਕਾਗਰਸ ਪਾਰਟੀ ਸੱਭ ਵੱਧ ਲੋਕ ਦਾ ਪੈਸਾ ਅਤੇ ਸਮਾਂ ਖ਼ਰਾਬ ਕਰਨ ਵਾਲੀ ਪਾਰਟੀ ਬਣੀ, ਮੁੱਖ ਮੰਤਰੀ ਦੇ ਦਾਹਵੇਦਾਰ ਨੇ ਪਹਿਲਾ ਚੋਣ ਅਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜੀ ਚਾਹੇ ਕਪਤਾਨ ਇਹ ਚੋਣ ਲੜਨਾ ਨਹੀਂ ਚਾਹੁੰਦੇ ਸਨ ਉਹ ਤਾ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਲੈਣਾ ਚਾਹੁੰਦੇ ਸਨ ਪਰ ਕਾਗਰਸ ਦੀ ਹਾਈਕਮਾਂਡ ਨੇ ਇਹ ਚੋਣ ਲੜਵਾਈ ਤੇ ਜੀਤੀ ਵੀ। ਕੈਪਟਨ ਆਪ ਕਹਿ ਦਿੰਦੇ ਹਨ ਕਿ ਕਈ ਵਾਰੀ ਮੇਰੀ ਜਵਾਨ ਪੰਗਾ ਲੈ ਲੈਂਦੀ ਹੈ ਤੇ ਕਈ ਵਾਰੀ ਪਾਰਟੀ ਪੰਗਾ ਦਵਾ ਦੇਂਦੀ ਹੈ। ਸੋ ਕੈਪਟਨ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਛੱਡੀ ਤੇ ਲੋਕਾਂ ਨਾਲ ਧੋਖਾ ਕੀਤਾ ਤੇ ਲੋਕਾਂ ਦਾ ਪੈਸਾ ਖ਼ਰਾਬ ਕੀਤਾ ਪਟਿਆਲਾ ਐਮ ਐਲ ਏ ਦੀ ਸੀਟ ਵੀ ਛੱਡੀ ਜਿਸ 'ਤੇ ਬਾਅਦ ਵਿਚ ਪਰਨੀਤ ਕੌਰ ਐਮ ਐਲ ਏ ਬਣੀ। ਕੈਪਟਨ ਹੁਣ ਫੇਰ ਪਟਿਆਲਾ ਤੋਂ ਐਮ ਐਲ ਏ ਲੜੇ ਤੇ ਨਾਲ ਹੀ ਲੰਬੀ ਤੋਂ ਵੀ ਕਾਗਜ ਦਾਖ਼ਲ ਕੀਤੇ। ਸੋ ਪਹਿਲਾ ਪਟਿਆਲਾ ਤੋਂ ਅੰਮ੍ਰਿਤਸਰ, ਅਮ੍ਰਿਤਸਰ ਤੋਂ ਪਟਿਆਲਾ, ਪਟਿਆਲਾ ਤੋਂ ਲੰਬੀ ਚਾਰ ਥਾਵਾਂ ਤੋਂ ਸੀਟ ਲੜੀ ਲੋਕਾਂ ਨੂੰ ਲੇਲੀ ਪੌਪ ਦਿਤੇ ।
ਕਾਗਰਸ ਦੇ ਇਕ ਹੋਰ ਨੇਤਾ ਰਵਨੀਤ ਸਿੰਘ ਬਿੱਟੂ ਪਹਿਲਾ ਲੁਧਿਆਣਾ ਤੋਂ ਹੁਣ ਜਲਾਲਾਬਾਦ ਤੋਂ ਲੜੇ ਹਨ। ਇਸੇ ਤਰਾਂ 'ਆਪ' ਪਾਰਟੀ ਨੇ ਕੀਤਾ ਭਗਵੰਤ ਮਾਨ ਸੰਗਰੂਰ ਤੋਂ ਫੇਰ ਹੁਣ ਜਲਾਲਾਬਾਦ ਤੋਂ, ਜਰਨੈਲ ਸਿੰਘ ਪਹਿਲਾ ਦਿੱਲੀ ਤੋਂ ਹੁਣ ਲੰਬੀ ਤੋਂ ਲੜੇ ਹਨ । ਇਹ ਪਾਰਟੀ ਨੇਤਾ ਦੱਸਣ ਕਿਹੜੇ ਲੋਕਾਂ ਨੂੰ ਇਨਾਂ ਨੇ ਧੋਖਾ ਦੇਣਾ ਹੈ ਤੇ ਹੋਰ ਕਿੰਨਾ ਪੈਸਾ ਤੇ ਸਮਾਂ ਸਰਕਾਰ ਦਾ, ਲੋਕਾਂ ਖ਼ਰਾਬ ਕਰਨਾ ਹੈ ?