← ਪਿਛੇ ਪਰਤੋ
ਨਵੀਂ ਦਿੱਲੀ, 19 ਜਨਵਰੀ, 2017 : ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਸੀ.ਬੀ.ਆਈ. ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਸੀ.ਬੀ.ਆਈ. ਨੇ ਕੇਜਰੀਵਾਲ ਦੇ ਸ਼ੋਸ਼ਲ ਮੀਡੀਆ ਮੁਹਿੰਮ 'ਟਾਕ ਟੂ ਏਕੇ ' 'ਚ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭੜਕ ਗਏ ਹਨ ਤੇ ਇਸ ਨੂੰ ਲੈ ਕੇ ਕੇਜਰੀਵਾਲ ਨੇ ਟਵੀਟਰ 'ਤੇ ਭੜਾਸ ਕੱਢਦੇ ਹੋਏ ਲਿਖਿਆ ਹੈ ਕਿ ''ਮੋਦੀ ਜੀ, ਇਸ ਲਈ ਮੈਂ ਤੁਹਾਨੂੰ ਕਾਇਰ ਕਹਿੰਦਾ ਹਾਂ। ਗੋਆ ਤੇ ਪੰਜਾਬ 'ਚ ਹਾਰ ਰਹੇ ਹੋ ਤਾਂ ਸੀ.ਬੀ.ਆਈ. ਦਾ ਗੇਮ ਸ਼ੁਰੂ ਕਰ ਦਿੱਤਾ ''
Total Responses : 267