← ਪਿਛੇ ਪਰਤੋ
ਚੰਡੀਗੜ੍ਹ, 27 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਨਕੋਦਰ ਤੋਂ ਉਮੀਦਵਾਰ ਜਗਬੀਰ ਬਰਾੜ ਦੇ ਪਿਤਾ ਦੇ ਦਿਹਾਂਤ 'ਤੇ ਅਫਸੋਸ ਪ੍ਰਗਟਾਇਆ ਹੈ। ਸੋਗ ਸੰਦੇਸ਼ 'ਚ ਕੈਪਟਨ ਅਮਰਿੰਦਰ ਨੇ ਬਲਰਾਜ ਸਿੰਘ ਫੱਤਾਵਾਲੇ ਦੇ ਪੀੜਤ ਪਰਿਵਾਰ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਇਸ ਦੁੱਖ ਦੀ ਘੜੀ 'ਚ ਬਰਾੜ ਨਾਲ ਖੜ੍ਹੇ ਹਨ। ਕੈਪਟਨ ਅਮਰਿੰਦਰ ਨੇ ਬਰਾੜ ਨੂੰ ਕਿਹਾ ਹੈ ਕਿ ਮਾਂ-ਪਿਓ ਨੂੰ ਖੋਹੁਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਉਹ ਤੇ ਪੂਰੀ ਕਾਂਗਰਸ ਪਾਰਟੀ ਇਸ ਦੁੱਖ ਦੀ ਘੜੀ 'ਚ ਤੁਹਾਡੇ ਨਾਲ ਹਨ।
Total Responses : 267