ਪਟਿਆਲਾ, 17 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਦੁਪਹਿਰ ਨੂੰ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰ ਦਿੱਤਾ। ਉਨ੍ਹਾਂ ਨੇ ਇਸ ਤੋਂ ਪਹਿਲਾਂ ਇਕ ਵੱਡਾ ਰੋਡ ਸ਼ੋਅ ਕੱਢ ਕੇ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ, ਕਿਉਂਕਿ ਉਹ ਲੰਬੀ 'ਚ ਪ੍ਰਕਾਸ਼ ਸਿੰਘ ਬਾਦਲ ਨੂੰ ਕੁੱਟਣ ਦੀ ਤਿਆਰੀ ਕਰ ਰਹੇ ਹਨ।
ਨਾਮਜ਼ਦਗੀ ਪੱਤਰ ਦਾਖਿਲ ਕਰਨ ਵਾਸਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਆਪਣੀ ਪਤਨੀ ਤੇ ਪਟਿਆਲਾ ਤੋਂ ਵਿਧਾਇਕ ਪਰਨੀਤ ਕੌਰ ਅਤੇ ਹੋਰ ਪਰਿਵਾਰਿਕ ਮੈਂਬਰਾਂ ਸਮੇਤ ਮੋਤੀ ਬਾਗ ਮਹਿਲ ਤੋਂ ਮਿੰਨੀ ਸਕਤਰੇਤ ਲਈ ਨਿਕਲੇ। ਇਸ ਦੌਰਾਨ ਪੂਰੇ ਰਸਤੇ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਵੱਲੋਂ ਉਨ੍ਹਾਂ ਨੂੰ ਉਤਸਾਹਿਤ ਕੀਤਾ ਗਿਆ। ਰਸਤੇ 'ਚ ਕੈਪਟਨ ਅਮਰਿੰਦਰ ਇਤਿਹਾਸਿਕ ਕਿੱਲ੍ਹਾ ਮੁਬਾਰਕ 'ਚ ਬੁਰਜ਼ ਬਾਬਾ ਅਲਾ ਸਿੰਘ 'ਚ ਗੁਰਦੁਆਰਾ ਸਾਹਿਬ ਤੇ ਮੰਦਰ ਤੋਂ ਬਾਅਦ ਕਾਲੀ ਮਾਤਾ ਮੰਦਰ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 'ਚ ਮੱਥਾ ਟੇਕਣ ਅਤੇ ਅਸ਼ੀਰਵਾਦ ਲੈਣ ਲਈ ਰੁੱਕੇ।
ਇਸ ਦੌਰਾਨ ਆਪਣੀ ਆਖਿਰੀ ਚੋਣਾਂ ਦੀ ਜੰਗ ਦੀ ਉਲਟੀ ਗਿਣਤੀ ਲਈ ਸ਼ੁਰੂਆਤ ਕਰਦਿਆਂ, ਰਸਮੀ ਤੌਰ 'ਤੇ ਪਟਿਆਲਾ ਵਿਧਾਨ ਸਭਾ ਹਲਕੇ ਲਈ ਨਾਮਜ਼ਦਗੀ ਦਾਖਿਲ ਕਰਨ ਪਹੁੰਚੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਪੂਰੇ ਰਸਤੇ 'ਚ ਚੱਲ ਰਹੇ ਪਾਰਟੀ ਵਰਕਰਾਂ ਤੇ ਸਮਰਥਕਾਂ 'ਚ ਸ਼ਾਨਦਾਰ ਉਤਸਾਹ ਦੇਖਣ ਨੂੰ ਮਿਲ ਰਿਹਾ ਸੀ।
ਬਾਅਦ 'ਚ ਇਤਿਹਾਸਿਕ ਕਿੱਲ੍ਹਾ ਮੁਬਾਰਕ ਚੌਕ ਵਿਖੇ ਉਨ੍ਹਾਂ ਦੇ ਰੋਡ ਸ਼ੋਅ ਦੇ ਸਵਾਗਤ ਵਾਸਤੇ ਇਕੱਠੀ ਹੋਈ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਨ੍ਹਾਂ ਉਪਰ ਵਰ੍ਹਾਏ ਗਏ ਪਿਆਰ ਨੂੰ ਦੇਖ ਕੇ ਉਹ ਬਹੁਤ ਉਤਸਾਹਿਤ ਹਨ। ਭਾਰੀ ਵਾਹ ਵਾਹ ਵਿਚਾਲੇ, ਉਨ੍ਹਾਂ ਨੇ ਪਟਿਆਲਾ ਦੇ ਲੋਕਾਂ ਨੂੰ ਇਹ ਸੀਟ ਜਿਤਾ ਕੇ ਉਨ੍ਹਾਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ, ਤਾਂ ਜੋ ਉਹ ਲੰਬੀ 'ਚ ਬਾਦਲ ਨੂੰ ਹਰਾ ਸਕਣ।
ਕੈਪਟਨ ਅਮਰਿੰਰਦ ਇਕ ਹੋਰ ਸੀਟ ਲੰਬੀ ਵਿਧਾਨ ਸਭਾ ਹਲਕੇ ਲਈ ਬੁੱਧਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰਨਗੇ। ਲੰਬੀ 'ਚ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਮੁਕਾਬਲਾ ਕਰ ਰਹੇ ਹਨ, ਜਿਸਨੂੰ ਉਨ੍ਹਾਂ ਨੇ ਖੁਦ ਸਾਰਿਆਂ ਯੁੱਧਾਂ ਦਾ ਦਾਦਾ ਕਰਾਰ ਦਿੱਤਾ ਹੈ।
ਇਸ ਮੌਕੇ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਲੰਬੀ ਤੋਂ ਬਾਦਲ ਨੂੰ ਹਰਾਉਣ ਦਾ ਪੱਕਾ ਇਰਾਦਾ ਕਰ ਲਿਆ ਹੈ, ਤਾਂ ਜੋ ਉਹ ਵਿਅਕਤੀਗਤ ਤੇ ਪਰਿਵਾਰਿਕ ਹਿੱਤਾਂ ਲਈ ਸੱਤਾ ਦੀ ਦੁਰਵਰਤੋਂ ਕਰਨ ਵਾਲੇ ਭਵਿੱਖ ਦੇ ਸਾਰੇ ਮੁੱਖ ਮੰਤਰੀਆਂ ਨੂੰ ਸਬਕ ਸਿਖਾ ਸਕਣ।
ਇਸ ਲੜੀ ਹੇਠ ਜਿਵੇਂ ਹੀ ਉਨ੍ਹਾਂ ਦਾ ਰੋਡ ਸ਼ੋਅ ਤੋਪਖਾਨਾ ਮੋੜ ਪਹੁੰਚਿਆ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਉਨ੍ਹਾਂ ਦੀ ਜਿੱਤ ਪਟਿਆਲਾ ਦੇ ਲੋਕਾਂ ਦੇ ਮੋਢਿਆਂ ਉਪਰ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਪਟਿਆਲਾ ਨੂੰ ਸੰਭਾਲਣਾ, ਜਦਕਿ ਉਹ ਲੰਬੀ 'ਚ ਬਾਦਲ ਨੂੰ ਉਨ੍ਹਾਂ ਦੀ ਜਿੰਦਗੀ ਦਾ ਸਬਕ ਸਿਖਾਉਣ ਜਾ ਰਹੇ ਹਨ।
ਇਸ ਤੋਂ ਪਹਿਲਾਂ, ਨਾਜ਼ਦਗੀ ਪੱਤਰ ਭਰਨ ਜਾਂਦੇ ਵੇਲੇ ਰਸਤੇ 'ਚ ਪੱਤਰਕਾਰਾਂ ਨਾਲ ਵਿਸਥਾਰ 'ਚ ਗੱਲਬਾਤ ਕਰਦਿਆਂ, ਕੈਪਟਨ ਅਮਰਿੰਦਰ ਨੇ ਉਨ੍ਹਾਂ ਜੇ.ਜੇ ਸਿੰਘ ਤੋਂ ਕੋਈ ਗੰਭੀਰ ਖਤਰਾ ਹੋਣ ਦੀ ਗੱਲ ਤੋਂ ਇਨਕਾਰ ਕੀਤਾ (ਉਨ੍ਹਾਂ ਨੇ ਉਨ੍ਹਾਂ ਨੂੰ ਜਨਰਲ ਕਹਿਣ ਤੋਂ ਇਨਕਾਰ ਕਰ ਦਿੱਤਾ, ਜਿਹੜਾ ਅਹੁਦਾ ਉਨ੍ਹਾਂ ਨੂੰ ਸੀਨੀਅਰਤਾ ਕਰਕੇ ਮਿਲਿਆ ਹ, ਨਾ ਕਿ ਮੈਰਿਟ ਦੇ ਦਮ ਉਪਰ), ਜਿਨ੍ਹਾਂ ਨੂੰ ਸ੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਖਿਲਾਫ ਖੜ੍ਹਾ ਕੀਤਾ ਹੈ।
ਨਾਮਜ਼ਦਗੀ ਦਾਖਿਲ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਆਪਣੀ ਤਾਕਤ ਦਾ ਭਰਪੂਰ ਪ੍ਰਦਰਸ਼ਨ ਕਰਦਿਆਂ, ਪਟਿਆਲਾ ਦੀਆਂ ਗਲੀਆਂ ਤੋਂ ਫੁੱਲਾਂ ਨਾਲ ਸਜੀ ਹੋਈ ਇਕ ਖੁੱਲ੍ਹੀ ਜੀਪ 'ਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ 'ਚ ਜਿਵੇਂ ਹੀ ਉਹ ਇਕ ਚੌਕ ਤੋਂ ਦੂਜੇ ਚੌਕ, ਇਕ ਗਲੀ ਤੋਂ ਦੂਜੀ ਗਲੀ ਪਹੁੰਚਦੇ ਸਨ, ਰਸਤੇ 'ਚ ਦੋਨਾਂ ਪਾਸੇ ਖੜ੍ਹੇ ਲੋਕਾਂ ਦੀ ਭਾਰੀ ਭੀੜ ਨਾਲ ਮਿੱਲ ਰਹੇ ਸਨ, ਜਿਹੜੀ ਆਪਣੇ ਆਗੂ ਦਾ ਸਤਿਕਾਰ ਕਰ ਰਹੀ ਸੀ।