ਚੰਡੀਗੜ੍ਹ, 10 ਜਨਵਰੀ, 2017 : ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਖੁਦ ਨੂੰ ਗਰੀਬ ਸਾਬਿਤ ਕਰਨ ਲਈ ਇਹ ਢਕਵੰਜ ਕਰ ਰਿਹਾ ਹੈ ਕਿ ਉਸ ਕੋਲ ਪੰਜਾਬ ਅਤੇ ਗੋਆ ਵਿਚ ਚੋਣਾਂ ਲੜਣ ਵਾਸਤੇ ਪੈਸੇ ਨਹੀਂ ਹਨ, ਜਦਕਿ ਅਸਲੀਅਤ ਇਹ ਹੈ ਕਿ ਆਪ ਨੇ ਪਿਛਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਨਾਲੋਂ 25 ਫੀਸਦੀ ਵੱਧ ਚੰਦੇ ਇਕੱਠੇ ਕੀਤੇ ਹਨ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਤਾਜ਼ਾ ਅੰਕੜਿਆਂ ਮੁਤਾਬਿਕ ਆਪ ਵੱਲੋਂ ਇੱਕਠੇ ਕੀਤੇ ਚੰਦਿਆਂ ਦਾ ਅੰਕੜਾ ਅਕਾਲੀ ਦਲ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ । ਆਮ ਆਦਮੀ ਪਾਰਟੀ ਨੇ ਟਿਕਟ ਲੈਣ ਦੇ ਚਾਹਵਾਨਾਂ ਤੋਂ ਭਾਰੀ ਮਾਤਰਾ ਵਿਚ ਪੈਸੇ ਇਕੱਠੇ ਕੀਤੇ ਹਨ ਅਤੇ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਹਨ, ਉਹਨਾਂ ਤੋਂ ਹੋਰ ਵੀ ਵੱਡੀਆਂ ਰਕਮਾਂ ਲਈਆਂ ਹਨ।
ਚੰਦੂਮਾਜਰਾ ਨੇ ਕਿਹਾ ਕਿ ਤਾਜ਼ਾ ਮਿਲੀਆਂ ਰਿਪੋਰਟਾਂ ਮੁਤਾਬਿਕ ਪਿਛਲੇ 5 ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਚੰਦਿਆਂ ਦੇ ਰੂਪ ਵਿਚ 75æ78 ਕਰੋੜ ਇੱਕਠੇ ਕੀਤੇ ਹਨ ਜਦਕਿ ਆਮ ਆਦਮੀ ਪਾਰਟੀ ਪਿਛਲੇ ਸਿਰਫ ਤਿੰਨ ਸਾਲਾਂ ਵਿਚ 108æ27 ਕਰੋੜ ਰੁਪਏ ਇਕੱਠੇ ਕਰ ਚੁੱਕੀ ਹੈ। ਇਸ ਤਰ੍ਹਾਂ ਆਪ ਨੇ ਅਕਾਲੀ ਦਲ ਤੋਂ ਵੱਧ ਚੰਦੇ ਇੱਕਠੇ ਕੀਤੇ ਹਨ, ਪਰ ਇਸ ਦੇ ਬਾਵਜੂਦ ਆਪ ਆਗੂਆਂ ਵੱਲੋਂ ਇਹ ਢਕਵੰਜ ਕੀਤਾ ਜਾ ਰਿਹਾ ਹੈ ਕਿ ਉਹਨਾਂ ਕੋਲ ਪੈਸੇ ਨਹੀਂ ਹਨ ਅਤੇ ਉਹ ਟਿਕਟਾਂ ਦੀ ਬੋਲੀ ਲਗਾ ਰਹੇ ਹਨ।
ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਆਪ ਦੇ ਦਰਜਨਾਂ ਹੀ ਟਿਕਟ ਦੇ ਚਾਹਵਾਨਾਂ ਅਤੇ ਨਾਰਾਜ਼ ਆਗੂਆਂ ਨੇ ਪੈਸਿਆਂ ਦੀ ਹੇਰਾਫੇਰੀ ਦੇ ਦੋਸ਼ ਲਾਏ ਹਨ, ਪਰ ਆਪ ਲੀਡਰਸ਼ਿਪ ਨੇ ਇਸ ਦਾ ਕੋਈ ਜੁਆਬ ਨਹੀਂ ਦਿੱਤਾ।
ਉਹਨਾਂ ਦੱਸਿਆ ਕਿ ਆਪ ਦੇ ਇੱਕ ਸੀਨੀਅਰ ਵਲੰਟੀਅਰ ਡਾæ ਮਨੀਸ਼ ਰਾਇਜ਼ਾਦਾ ਨੇ ਸ਼ਿਕਾਗੋ ਤੋਂ ਆ ਕੇ ਆਪ ਦੇ ਖਿਲਾਫ 'ਚੰਦਾ ਬੰਦ ਸੱਤਿਆਗ੍ਰਹਿ' ਸ਼ੁਰੂ ਕੀਤਾ ਹੈ, ਜਿਸ ਵਿਚ ਉਹ ਲੋਕਾਂ ਇਹ ਅਪੀਲ ਕਰਦਾ ਹੈ ਕਿ ਜਦ ਤਕ ਆਪ ਵੱਲੋਂ ਚੰਦਿਆਂ ਦਾ ਵੇਰਵਾ ਜੱਗ ਜਾਹਿਰ ਨਹੀਂ ਕੀਤਾ ਜਾਂਦਾ, ਇਸ ਪਾਰਟੀ ਨੂੰ ਚੰਦੇ ਦੇਣੇ ਬੰਦ ਕਰ ਦਿਓ। ਉਸ ਨੇ ਦੱਸਿਆ ਕਿ ਬਾਹਰਲੇ ਮੁਲਕਾਂ ਵਿਚ ਚੰਦੇ ਇਕੱਠੇ ਕਰਵਾਉਣ ਵਿਚ ਉਸ ਨੇ ਵੱਡੀ ਭੂਮਿਕਾ ਨਿਭਾਈ ਸੀ, ਪਰੰਤੂ ਜਦ ਪਾਰਟੀ ਨੇ ਵੈਬਸਾਇਟ ਤੋਂ ਚੰਦਿਆਂ ਦੇ ਵੇਰਵੇ ਵਾਲੀ ਸੂਚੀ ਉਤਾਰ ਦਿੱਤੀ ਤਾਂ ਉਸ ਨੂੰ ਪਤਾ ਚੱਲ ਗਿਆ ਕਿ ਆਪ ਆਗੂ ਪੈਸਿਆਂ ਦੀ ਵੱਡੀ ਹੇਰਾਫੇਰੀ ਕਰਨ ਲੱਗ ਪਏ ਹਨ।
ਸ਼ ਚੰਦੂਮਾਜਰਾ ਨੇ ਕਿਹਾ ਕਿ ਆਪ ਕੋਲ ਪੈਸਿਆ ਦੀ ਕਮੀ ਨਹੀਂ ਹੈ, ਉਲਟਾ ਇਸ ਨੇ ਦਿੱਲੀ ਵਿਚ ਜ਼ਮੀਨਾਂ ਦੇ ਬੇਨਾਮੀ ਸੌਦੇ ਕਰਕੇ ਕਰੋੜਾਂ ਰੁਪਿਆ ਕਮਾਇਆ ਹੈ। ਇਸ ਸੰਬੰਧੀ ਮਾਮਾਲਾ ਸੀਬੀਆਈ ਕੋਲ ਵੀ ਪਹੁੰਚ ਗਿਆ ਹੈ। ਆਪ ਆਗੂ ਆਪਣੇ ਉਮੀਦਵਾਰਾਂ ਕੋਲੋਂ ਵੱਧ ਤੋਂ ਵੱਧ ਪੈਸਾ ਕਢਵਾਉਣ ਲਈ ਕੰਜੂਸੀ ਦਾ ਡਰਾਮਾ ਕਰ ਰਹੇ ਹਨ।