ਆਗਰਾ, 3 ਫਰਵਰੀ, 2017 : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਗਰਾ ਦੇ ਬਾਹ 'ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵਿਰੋਧੀਆਂ 'ਤੇ ਨਿਸ਼ਾਨਾ ਕਸਿਆ। ਉਨ੍ਹਾਂ ਨੇ ਭਾਜਪਾ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਕਿਸੇ ਦੇ ਕੋਲ 500 ਅਤੇ 1000 ਰੁਪਏ ਰੁਪਏ ਦੇ ਨੋਟ ਬਚੇ ਨਹੀਂ ਹਨ। ਹੁਣ ਪੂਰੇ ਦੇਸ਼ ਦਾ ਪੈਸਾ ਤੁਹਾਡੇ ਕੋਲ ਹੈ। 15 ਲੱਖ ਨਹੀਂ ਤਾਂ ਘੱਟ ਤੋਂ ਘੱਟ 15 ਹਜ਼ਾਰ ਰੁਪਏ ਖਾਤੇ 'ਚ ਪਵਾ ਦਿਓ। ਅਸੀਂ ਤਾਂ ਸਾਰੇ ਦਿਨ ਦੇਖ ਲਏ ਗਰਮੀ ਦੇ, ਬਰਸਾਤ ਦੇ ਜੇਕਰ ਕਿਸੇ ਨੇ ਚੰਗੇ ਦਿਨ ਦੇਖੇ ਹੋਣ ਤਾਂ ਦੱਸੋਂ।
ਅਖਿਲੇਸ਼ ਯਾਦਵ ਨੇ ਅੱਗੇ ਕਿਹਾ ਕਿ ਹੁਣ ਬਸਪਾ ਵੀ ਵਿਕਾਸ ਦੀਆਂ ਗੱਲਾਂ ਕਰਨ ਲਗੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ 'ਚ ਪਹਿਲਾ ਤੋਂ ਜ਼ਿਆਦਾ ਸੁਧਾਰ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਆਗਰਾ ਦੇ ਬਾਹ ਦੀ ਮਦਦ ਕਰਨਾ ਸਾਡੀ ਤਰਜੀਹ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਬਾਦੀ ਦੇ ਹਿਸਾਬ ਨਾਲ ਇੰਨੇ ਪਿੱਛੜ ਚੁੱਕੇ ਹਨ ਕਿ ਜਦੋਂ ਤੱਕ ਅਜਿਹੀ ਸਰਕਾਰ ਨਹੀਂ ਬਣੇਗੀ, ਜਿਹੜਾ ਵਿਕਾਸ ਦਾ ਕੰਮ ਕਰੇਗੀ ਉਦੋਂ ਤੱਕ ਪ੍ਰਦੇਸ਼ ਦਾ ਭਲਾ ਨਹੀਂ ਹੋਵੇਗਾ।
ਇਸ ਤੋਂ ਬਾਅਦ 5 ਫਰਵਰੀ ਨੂੰ ਕਾਨਪੁਰ 'ਚ ਇਕ ਰੈਲੀ ਕਰਨ ਦੀ ਤਿਆਰੀ ਹੈ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਗਠਜੋੜ ਤੋਂ ਬਾਅਦ ਅਖਿਲੇਸ਼ ਅਤੇ ਰਾਹੁਲ ਗਾਂਧੀ ਕਾਨਪੁਰ 'ਚ ਦੋਵੇਂ ਦਲਾਂ ਦੇ ਪ੍ਰੋਗਰਾਮਾਂ ਤੋਂ ਤਿਆਰ ਇਕ ਸਾਂਝਾ ਪ੍ਰੋਗਰਾਮ ਵੀ ਕਰ ਸਕਦੇ ਹਨ। ਗਠਜੋੜ ਦੀ ਸਰਕਾਰ ਬਣਨ 'ਤੇ ਇਸ ਆਧਾਰ 'ਤੇ ਹੀ ਯੋਜਨਾਵਾਂ ਲਾਗੂ ਕੀਤੀ ਜਾਣਗੀਆਂ ।