ਸਾਬਕਾ ਸਰਪੰਚ ਜੱਲ•ਾ ਦੀ ਅਗਵਾਈ ਹੇਠ ਭਾਰੀ ਇਕੱਠ ਸਮੇਤ ਰੈਲੀ ਵਿੱਚ ਸਿਰਕਤ ਕਰਦੇ ਹੋਏ
ਸਰਹਿੰਦ, 23 ਜਨਵਰੀ 2017: ਹਲਕਾ ਫ਼ਤਹਿਗੜ ਸਾਹਿਬ ਵਿਖੇ ਸਰਹਿੰਦ ਦੀ ਪੁਰਾਣੀ ਅਨਾਜ ਮੰਡੀ ਵਿੱਚ ਦੀਦਾਰ ਸਿੰਘ ਭੱਟੀ ਦੇ ਹੱਕ ਵਿੱਚ ਕੀਤੀ ਗਈ ਰੈਲੀ ਵਿੱਚ ਪਿੰਡ ਜੱਲ•ਾ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਜੱਲ•ਾ ਦੀ ਰਹਿਨੁਮਾਈ ਹੇਠ ਸੈਕੜੇ ਦੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਨਾਲ ਸ਼ਿਰਕਤ ਕਰਕੇ ਹੋਏ ਭਾਰੀ ਇਕੱਠ ਵਿੱਚ ਵਾਧਾ ਕੀਤਾ। ਇਸ ਮੌਕੇ ਭੁਪਿੰਦਰ ਜੱਲ•ਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੀਦਾਰ ਸਿੰਘ ਭੱਟੀ ਵੱਲੋਂ ਬਿਨਾਂ ਭੇਦ ਭਾਵ ਹਲਕੇ ਦੀ ਸੇਵਾ ਕੀਤੀ ਗਈ ਹੈ, ਇਸ ਲਈ ਲੋਕ ਆਪ ਮੁਹਾਰੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਖੁਸ਼ ਹੋ ਕੇ ਚਲੇ ਆ ਰਹੇ ਹਨ। ਇਸ ਮੌਕੇ ਉਨ•ਾਂ ਕਿਹਾ ਕਿ ਰੈਲੀ ਦੌਰਾਨ ਹੋਏ ਠਾਠਾਂ ਮਾਰਦੇ ਇਕੱਠ ਨੂੰ ਦੇਖਦਿਆਂ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਜਿੱਤ ਯਕੀਨੀ ਹੈ ਅਤੇ ਇਸ ਨੂੰ ਹੈਟ੍ਰਿਕ ਲਾਉਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੌਕੇ ਹੋਰਨਾ ਤੋਂ ਇਲਾਵਾ ਇਸਤਰੀ ਅਕਾਲੀ ਦਲ ਦੀ ਸਰਕਲ ਪ੍ਰਧਾਨ ਲਖਵੀਰ ਕੌਰ, ਕਰਮਜੀਤ ਸਿੰਘ ਜੱਲ•ਾ, ਨੰਬਰਦਾਰ ਗੁਰਜੰਟ ਸਿੰਘ, ਡਾਕਟਰ ਮਹਿੰਦਰ ਸਿੰਘ, ਬਲਜਿੰਦਰ ਸਿੰਘ, ਕ੍ਰਿਸ਼ਨ ਲਾਲ, ਨਾਹਰ ਸਿੰਘ, ਬਲਬੀਰ ਸਿੰਘ, ਹਰਬੰਸ ਸਿੰਘ, ਦਾਤਾਰ ਸਿੰਘ, ਹਰਪਾਲ ਸਿੰਘ, ਪ੍ਰਿਥੀ ਸਿੰਘ, ਗੁਰਜੰਟ ਸਿੰਘ, ਜੀਤ ਕੌਰ ਪ੍ਰਧਾਨ ਐਸ ਸੀ ਵਿੰਗ, ਗੁਰਮੇਲ ਕੌਰ, ਜਸਮੇਰ ਕੌਰ, ਰਣਜੀਤ ਕੌਰ, ਜੀਤ ਸਿੰ ਫੌਜੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।