← ਪਿਛੇ ਪਰਤੋ
ਚੰਡੀਗੜ੍ਹ, 24 ਜਨਵਰੀ 2017: ਗਣਤੰਤਰ ਦਿਵਸ-2017 ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਵੀ ਸ਼ਾਮਲ ਹੋਵੇਗੀ੍ਹ, ਜੋ ਕਿ ਪੰਜਾਬੀ ਸੱਭਿਆਚਾਰ ਦੇ ਇੱਕ ਅਨਿੱਖੜਵੇਂ ਅੰਗ 'ਜਾਗੋ' 'ਤੇ ਅਧਾਰਿਤ ਹੋਵੇਗੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰ ਬੁਲਾਰੇ ਨੇ ਦੱਸਿਆ ਕਿ ਇਸ ਝਾਕੀ ਦੇ ਸਭ ਤੋਂ ਅੱਗੇ ਚਾਰ ਮਹਿਲਾਵਾਂ ਪ੍ਰੰਪਰਾਗਤ ਪੁਸ਼ਾਕਾਂ ਵਿੱਚ ਸਜ ਕੇ ਅਤੇ ਚਾਰ ਗਾਗਰਾਂ ਸਿਰ 'ਤੇ ਰੱਖ ਕੇ ਜਾਗੋ ਕਰਦੀਆਂ ਵਿਖਾਈਆਂ ਗਈਆਂ ਹਨ। ਝਾਕੀ ਦੇ ਹੇਠਲੇ ਹਿੱਸੇ ਵਿੱਚ ਪਿੰਡ ਦਾ ਇੱਕ ਪ੍ਰੰਪਰਾਗਤ ਘਰ ਵਿਆਹ ਦੇ ਮਾਹੌਲ ਵਿੱਚ ਵਿਖਾਇਆ ਗਿਆ ਹੈ ਜਿਸ ਵਿੱਚ ਪਰਿਵਾਰਕ ਮੈਂਬਰ ਖੁਸ਼ੀਆਂ ਮਨਾਉਂਦੇ ਅਤੇ 'ਜਾਗੋ ਆਈਆ' 'ਤੇ ਝੂਮਦੇ ਦਿਖਾਏ ਗਏ ਹਨ। ਪੇਂਡੂ ਪੰਜਾਬ ਦੀ ਵੀ ਖੂਬਸੂਰਤ ਝਲਕ ਇਸ ਝਾਕੀ ਵਿੱਚ ਪੇਸ਼ ਕੀਤੀ ਗਈ ਹੈ।
Total Responses : 267