← ਪਿਛੇ ਪਰਤੋ
ਪਟਿਆਲਾ, 18 ਮਾਰਚ, 2017 : ਜੀ ਐੱਸ ਪੰਨੂੰ : ਗੁਰਬਚਨ ਸਿੰਘ ਬਚੀ ਨੇ ਪੰਜਾਬ ਸਟੇਟ ਪਾਵਰ ਕਾਰਪੋਰ੍ਹੇਨ ਲਿਮਟਿਡ ਵਿੱਚ ਬਤੌਰ ਡਾਇਰੈਕਟਰ ਪ੍ਰਬੰਧਕੀ ਦੇ ਅਹੁਦੇ ਤੇ ਤੈਨਾਤ ਸਨ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ . ਗੁਰਬਚਨ ਸਿੰਘ ਬਚੀ ਪੰਜਾਬ ਰਾਜ ਬਿਜਲੀ ਬੋਰਡ ਦੇ ਭੰਗ ਹੋਣ ਉਪਰੰਤ ਪੀ ਐਸ ਪੀ ਸੀ ਐਲ ਦੇ ਗਠਨ ਉਪਰੰਤ ਅੱਜ ਤੱਕ ਆਪਣੇ ਅਹੁਦੇ ਤੇ ਤੈਨਾਤ ਹੋਣ ਵਾਲੇ ਪਹਿਲੇ ਡਾਇਰੈਕਟਰ ਪ੍ਰਬੰਧਕੀ ਹਨ.ਡਾਇਰੈਕਟਰ ਪ੍ਰਬੰਧਕੀ ਨੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਵੀ ਮੈਂਬਰ ਪ੍ਰਬੰਧਕੀ ਤਕਰੀਬਨ 5 ਸਾਲ ਆਪਣੀ ਸੇਵਾ ਨਿਭਾਈ ਹੈ .ਬਚੀ ਨਿੱਘੇ ਅਤੇ ਸ਼ਾਂਤ ਸੁਭਾਅ ਵਾਲੇ ਯੋਗ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਸਨ . ਉਨ੍ਹਾਂ ਆਪਣਾ ਕੰਮ ਕਾਜ ਬਿਨਾਂ ਕਿਸੇ ਪੱਖਪਾਤ ਤੋਂ ਨਿਭਾਇਆ ਇਸੇ ਕਰਕੇ ਉਹ 11 ਸਾਲ ਤੋਂ ਵੱਧ ਅਹੁਦੇ ਤੇ ਕਾਮਯਾਬੀ ਨਾਲ ਤੈਨਾਤ ਰਹੇ .
Total Responses : 267