ਸਿਨੇਮਾ ਰੋਡ ਦਾ ਦੌਰਾ ਕਰਦੇ ਕੋਰ ਕਮੇਟੀ ਮੈਂਬਰ ਗੁਰਬਿੰਦਰ ਸਿੰਘ ਭੱਟੀ ਤੇ ਹੋਰ ਆਗੂ।
ਸਰਹਿੰਦ 15 ਜਨਵਰੀ 2017: ਸਾਬਕਾ ਨਗਰ ਕੌਂਸਲ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਸ. ਗੁਰਬਿੰਦਰ ਸਿੰਘ ਭੱਟੀ ਨੇ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੀਦਾਰ ਸਿੰਘ ਭੱਟੀ ਦੇ ਹੱਕ 'ਚ ਸਥਾਨਕ ਸਿਨੇਮਾ ਰੋਡ ਤੇ ਸਰਹਿੰਦ ਮੰਡੀ ਦੇ ਸਮੂਹ ਬਜਾਰਾਂ ਵਿਚ ਦੌਰਾ ਕਰਕੇ ਉਨ•ਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਉਨ•ਾਂ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣੂ ਕਰਵਾਇਆ। ਗੁਰਬਿੰਦਰ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣÎੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਜਿੱਥੇ ਸੂਬੇ ਦਾ ਰਿਕਾਰਡ ਵਿਕਾਸ ਕਰਵਾਇਆ ਹੈ, ਉੱਥੇ ਹਰ ਵਰਗ ਨੂੰ ਮੁੱਖ ਰੱਖਦੇ ਹੋਏ ਉਨ•ਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਹਨ। ਗਰੀਬ ਵਰਗ ਦੇ ਲੋਕਾਂ ਨੂੰ ਆਟਾ ਦਾਲ, ਪੈਨਸ਼ਨ, ਸ਼ਗਨ ਸਕੀਮ, ਸਿਹਤ ਯੋਜਨਾ, ਸਾਈਕਲ ਸਕੀਮ, ਲੇਬਰ ਕਾਰਡ, ਐਸਸੀ, ਬੀਸੀ ਵਰਗ ਨੂੰ 200 ਯੂਨਿਟ ਮੁਫ਼ਤ ਬਿਜ਼ਲੀ ਹੋਰਨਾ ਸੂਬਿਆਂ ਲਈ ਪ੍ਰੇਰਨਾਸ੍ਰੋਤ ਹਨ। ਉਨ•ਾਂ ਕਿਹਾ ਕਿ ਇਹ ਸੱਭ ਕੁਝ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਹੋ ਸਕਿਆ। ਇਸ ਤੋਂ ਇਲਾਵਾ ਦੀਦਾਰ ਸਿੰਘ ਭੱਟੀ ਨੇ ਹਲਕੇ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਦੇ ਹਮੇਸ਼ਾ ਯਤਨ ਕੀਤੇ ਹਨ। ਇਸ ਮੌਕੇ ਪ੍ਰਧਾਨ ਸ਼ੇਰ ਸਿੰਘ, ਸਾਬਕਾ ਪ੍ਰਧਾਨ ਤਰਲੋਕ ਸਿੰਘ ਬਾਜਵਾ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਕੁਮਾਰ ਪ੍ਰਿੰਸ, ਅਸ਼ੋਕ ਧੀਮਾਨ, ਪਰਵਿੰਦਰ ਸਿੰਘ ਦਿਓਲ, ਹਰਵਿੰਦਰ ਸਿੰਘ ਬੱਬਲ, ਰਾਜਵੀਰ ਸਿੰਘ ਗਰੇਵਾਲ, ਜਤਿੰਦਰ ਸਿੰਘ ਬੱਬੂ ਭੈਣੀ, ਅਮਰਦੀਪ ਸਿੰਘ ਬੈਨੀਪਾਲ, ਪਵਨ ਕਾਲੜਾ, ਮਨੋਜ ਗੁਪਤਾ, ਸਤੀਸ਼ ਉੱਪਲ, ਨਰਿੰਦਰ ਪੁਰੀ, ਯਸ਼ਪਾਲ ਲਾਹੌਰੀਆ, ਰੋਹਿਤ ਸ਼ਰਮਾ, ਅਸ਼ਵਨੀ ਬਿੱਥਰ, ਪੁਨੀਤ ਧੀਮਾਨ, ਪ੍ਰਿਤਪਾਲ ਚੱਢਾ ਆਦਿ ਮੌਜੂਦ ਸਨ।