← ਪਿਛੇ ਪਰਤੋ
ਗੁਰੂਹਰਸਹਾਏ/ਫਿਰੋਜ਼ਪੁਰ, 3 ਫਰਵਰੀ, 2017 (ਜਗਦੀਸ਼ ਥਿੰਦ) : ਗੁਰੂਹਰਸਹਾਏ ਖੇਤਰ ਵਿੱਚ ਦੋ ਵੱਖ-ਵੱਖ ਨਾਕਿਆਂ ਤੇ ਹੋਈ ਬਰਾਮਾਦਗੀ ਵਿੱਚ 6 ਲੱਖ 32 ਹਜ਼ਾਰ ਰੁਪਏ ਅਤੇ 75 ਕਿਲੋਂ ਚੂਰਾ ਪੋਸਤ ਫੜ ਕੇ ਮੁਕੱਦਮੇ ਦਰਜ਼ ਕੀਤੇ ਗਏ ਹਨ। ਏ.ਐਸ.ਆਈ ਅਮਰੀਕ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਪਿੰਡ ਚੁੱਘਾ ਨੇੜੇ ਫਰੀਦਕੋਟ ਰੋਡ ਤੇ ਕੀਤੀ ਗਈ ਨਾਕੇਬੰਦੀ ਦੌਰਾਨ ਬੀਤੀ ਰਾਤ ਕਰੀਬ ਢਾਈ ਵਜੇ ਆਈਸ਼ਰ ਕੈਂਟਰ ਨੰ: ਪੀ.ਬੀ.10 ਬੀ.ਜੀ 8216 ਜਿਸ ਨੂੰ ਬੱਲੀ ਪੁੱਤਰ ਸੁੱਚਾ ਸਿੰਘ(ਸਾਬਕਾ ਥਾਣੇਦਾਰ ਪੰਜਾਬ ਪੁਲਿਸ) ਚਲਾ ਰਿਹਾ ਸੀ। ਅਤੇ ਨਾਲ ਗੋਪਾਲ ਚੰਦ ਪੁੱਤਰ ਚਿਮਨ ਵਾਸੀ ਆਵਾ ਬਸਤੀ ਅਤੇ ਗਿਆਨੀ ਭਈਆ ਬੈਠੇ ਸਨ। ਕੈਂਟਰ ਰੋਕਣ 'ਤੇ ਇਹ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਮੌਕੇ ਤੋਂ ਦੌੜ ਗਏ। ਕੈਂਟਰ ਵਿੱਚੋਂ 75 ਕਿਲੋਂ ਚੂਰਾ ਪੋਸਤ ਅਤੇ 32 ਹਜ਼ਾਰ ਰੁਪਏ ਨਗਦ ਬਰਾਮਦ ਹੋਏ। ਅੱਜ ਦੁਪਿਹਰੇ ਫਾਰਚੁਨਰ ਗੱਡੀ ਪੀ.ਬੀ. 05 ਵਾਈ 0027 ਵਿੱਚੋਂ 6 ਲੱਖ ਰੁਪਏ ਨਗਦ ਬਰਾਮਦ ਹੋਏ ਇਸ ਨੂੰ ਸ਼ਿੰਦਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਮੋਹਕਮ ਅਰਾਈਆਂ ਚਲਾ ਰਿਹਾ ਸੀ। ਇਹ ਗੱਡੀ ਜੀ.ਕੇ ਇੰਡਸਟਰੀ ਜਲਾਲਾਬਾਦ ਦੇ ਨਾਮ ਰਜਿਸ਼ਟਰਡ ਹੈ। ਪੁਲਿਸ ਨੇ ਇਸ ਸਬੰਧੀ ਵੀ ਮੁਕੱਦਮਾਂ ਦਰਜ਼ ਕੀਤਾ ਹੈ।
Total Responses : 267