ਪਣਜੀ, 3 ਫਰਵਰੀ, 2017 : ਗੋਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਿੰਨ ਰਾਜਨੀਤੀ ਦਲਾਂ ਦੇ ਵਿਆਪਕ ਚੋਣ ਪ੍ਰਚਾਰ ਮੁਹਿੰਮ ਦੀ ਸਮਾਪਤੀ ਦੇ ਬਾਅਦ ਵੀਰਵਾਰ ਨੂੰ ਹੋਣ ਵਾਲੇ ਵੋਟਿੰਗ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਰਾਜ ਵਿਧਾਨ ਸਭਾ ਦੀਆਂ 40 ਸੀਟਾਂ ਲਈ ਭਿੰਨ ਰਾਜਨੀਤੀ ਦਲਾਂ ਦੇ 251 ਉਮੀਦਵਾਰ ਚੋਣ ਮੈਦਾਨ 'ਚ ਹਨ। ਪ੍ਰਮੁੱਖ ਪਾਰਟੀਆਂ ਕਾਂਗਰਸ ਭਾਜਪਾ, ਆਮ ਆਦਮੀ ਪਾਰਟੀ ਦੇ ਨਾਲ ਹੀ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮ.ਜੀ.ਪੀ.), ਗੋਆ ਸੁਰੱਖਿਆ ਮੰਚ (ਜੀ.ਐਸ.ਐਮ.) ਅਤੇ ਸ਼ਿਵਸੈਨਾ ਦੇ ਮਹਾਗਠਜੋੜ ਨੇ ਆਪਣੇ ਉਮੀਦਵਾਰਾਂ ਨੂੰ ਚੋਣਾਂ 'ਚ ਖੜ੍ਹਾ ਕੀਤਾ ਹੈ।
ਪ੍ਰਦੇਸ਼ ਦੇ ਮੁੱਖ ਚੋਣ ਕਮਿਸ਼ਨ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ 40 ਸੀਟਾਂ ਲਈ 1642 ਮਤਦਾਨ ਕੇਂਦਰ ਬਣਾਏ ਗਏ ਹਨ। ਕੁੱਲ੍ਹ ਰਜਿਸਟਰਡ ਵੋਟਿੰਗ ਦੀ ਗਿਣਤੀ 11.10 ਲੱਖ ਹੈ, ਜਿਨ੍ਹਾਂ 'ਚ 5.64 ਲੱਖ ਪੁਰਸ਼ ਅਤੇ 5.64 ਲੱਖ ਮਹਿਲਾ ਮਤਦਾਤਾ ਹੈ। ਉਨ੍ਹਾਂ ਨੇ ਦੱਸਿਆ ਕਿ 1750 ਚੋਣ ਅਧਿਕਾਰੀ ਵੀਡੀਓ ਕੈਮਰੇ ਦੇ ਰਾਹੀਂ ਮਤਦਾਨ ਦੀ ਨਿਗਰਾਨੀ ਕਰਨਗੇ। ਸਾਰੇ 40 ਚੋਣ ਸੀਟਾਂ 'ਤੇ ਇਕ ਬੂਥ ਪਿੰਕ ਬੂਥ ਦੇ ਰੂਪ 'ਚ ਸਥਾਪਿਤ ਕੀਤੀ ਜਾਵੇਗੀ, ਜਿੱਥੇ ਦੀ ਵਿਵਸਥਾ ਮਹਿਲਾ ਚੋਣ ਅਧਿਕਾਰੀ ਦੇਖੇਗੀ। ਪ੍ਰਸ਼ਾਸਨ ਨੇ ਬੁੱਧਵਾਰ ਸ਼ਾਮ ਤੋਂ ਸ਼ਰਾਬ ਦੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਸੀ। ਜੋ ਸ਼ਨੀਵਾਰ ਅੱਧੀ ਰਾਤ ਤੱਕ ਪ੍ਰਭਾਰੀ ਰਹੇਗਾ। ਸਾਰੀਆਂ ਸ਼ਰਾਬ ਦੀਆਂ ਦੁਕਾਨਾਂ, ਬਾਰ ਅਤੇ ਰਾਸਟੋਰੈਟ ਸੰਚਾਲਕਾਂ ਨੂੰ ਸ਼ਰਾਬ ਵੇਚਣ ਅਤੇ ਸ਼ਰਾਬ ਵੰਡਣ ਦੀ ਮਨਾਹੀ ਕੀਤੀ ਗਈ ਹੈ। ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦੀ ਘੋਸ਼ਣਾ ਕੀਤੀ ਹੈ।