ਸ਼੍ਰੀ ਸੁਨੀਲ ਕੁਮਾਰ ਯਾਦਵ ਆਈ.ਆਰ.ਐਸ.ਖਰਚਾ ਆਬਜਰਵਰ ਮਿੰਨੀ ਸਕੱਤਰਤੇ ਦੇ ਕਮੇਟੀ ਰੂਮ ਵਿਚ ਸਹਾਇਕ ਖਰਚਾ ਅਬਜਰਵਰਾਂ ਨਾਲ ਮੀਟਿੰਗ ਕਰਦੇ ਹੋਏ।
ਰੂਪਨਗਰ, 12 ਜਨਵਰੀ 2017: ਵਿਧਾਨ ਸਭਾ ਚੋਣਾਂ 2017 ਦੌਰਾਨ ਜ਼ਿਲ੍ਹਾ ਰੂਪਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ 49-ਸ਼੍ਰੀ ਅਨੰਦਪੁਰ ਸਾਹਿਬ, 50-ਰੋਪੜ,51- ਸ਼੍ਰੀ ਚਮਕੌਰ ਸਾਹਿਬ ਵਿਚ ਚੋਣਾਂ ਲਈ ਖਰਚੇ ਤੇ ਪੈਨੀ ਨਜ਼ਰ ਰੱਖਣ ਲਈ ਨਿਯੁਕਤ ਸ਼੍ਰੀ ਸੁਨੀਲ ਕੁਮਾਰ ਯਾਦਵ ਖਰਚਾ ਆਈ.ਆਰ.ਐਸ. ਆਬਜਰਵਰ ਨੇ ਅੱਜ ਇਥੇ ਮਿੰਨੀ ਸਕੱਤਰੇ ਦੇ ਕਮੇਟੀ ਰੂਮ ਵਿਚ ਸਹਾਇਕ ਖਰਚਾ ਅਬਜਰਵਰਾਂ, ਫਲਾਇੰਗ ਸਕੁਐਡ ਟੀਮਾਂ, ਵੀਡੀਓ ਸਰਵੇਲੈਂਸ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ ਦੇ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨੂੰ ਚੋਣਾਂ ਦੌਰਾਨ ਬੁਕ ਕੀਤੇ ਜਾਣ ਵਾਲੇ ਖਰਚਿਆਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਟੀਮ ਵਰਕ ਭਾਵਨਾ ਨਾਲ ਕੰਮ ਕਰਦੇ ਹੋਏ ਜੋ ਵੀ ਸ਼ਿਕਾਇਤ ਪ੍ਰਾਪਤ ਹੋਵੇ ਉਸ ਤੇ ਤੁਰੰਤ ਬਣਦੀ ਕਾਰਵਾਈ ਜਰੂਰ ਕੀਤੀ ਜਾਵੇ।ਇਹ ਹਦਾਇਤ ਸ਼੍ਰੀ ਯਾਦਵ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਜ਼ਿਲ੍ਹੇ ਦੇ ਨੋਡਲ ਅਫਸਰ (ਖਰਚਾ), ਸਹਾਇਕ ਖਰਚਾ ਅਬਜਰਵਰਾਂ ਅਤੇ ਅਕਾਉਂਟਿੰਗ ਟੀਮਾਂ ਨਾਲ ਮੀਟਿੰਗ ਦੌਰਾਨ ਕੀਤੀ ।ਉਨਾਂ ਕਿਹਾ ਕਿ ਨਾਕੇ ਤੋਂ ਲੰਘ ਰਹੀ ਜੋ ਵੀ ਗੱਡੀ ਸ਼ੱਕੀ ਲਗਦੀ ਹੈ ਉਸ ਨੂੰ ਜਰੂਰ ਚੈਕ ਕੀਤਾ ਜਾਵੇ ਭਾਵੇਂ ਉਹ ਸਰਕਾਰੀ ਗੱਡੀ ਜਾਂ ਐਂਬੂਲੈਂਸ ਹੀ ਕਿਉਂ ਨਾ ਹੋਵੇ। ਉਨਾਂ ਕਿਹਾ ਕਿ ਸ਼ਿਕਾਇਤ ਰਜਿਸਟਰ ਤੇ ਵਿਸ਼ੇਸ਼ ਧਿਆਨ ਦਿਤਾ ਜਾਵੇ ਤੇ ਪ੍ਰਾਪਤ ਹੋਈ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ॥ ਉਨਾਂ ਇਹ ਵੀ ਕਿਹਾ ਕਿ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰ ਨਕਦ ਰਕਮ ਵੰਡਣ ਦੀ ਬਜਾਏ ਚੀਜਾਂ ਜਿਵੇਂ ਕਿ ਮੋਬਾਈਲ ਜਾਂ ਐਲ.ਸੀ.ਡੀ. ਆਦਿ ਵੰਡ ਸਕਦੇ ਹਨ ਇਸ ਲਈ ਇਸ ਤੇ ਵੀ ਨਿਗਾਹ ਰਖੀ ਜਾਵੇ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਦੀਆਂ ਕਈ ਥਾਵਾਂ ਹਿਮਾਚਲ ਅਤੇ ਚੰਡੀਗੜ੍ਹ ਦੇ ਨਾਲ ਲਗਦੀਆਂ ਹਨ ਇਸ ਲਈ ਇੰਨਾ ਨਾਜ਼ੁਕ ਥਾਵਾਂ ਤੇ ਵਿਸ਼ੇਸ਼ ਧਿਆਨ ਦਿਤਾ ਜਾਵੇ।ਉਨਾਂ ਸਹਾਇਕ ਖਰਚਾ ਅਬਜਰਵਰਾਂ ਨੂੰ ਲੇਖਾ ਟੀਮਾਂ ਨਾਲ ਵਟਸਐਪ ਗਰੁੱਪ ਬਨਾਉਣ ਲਈ ਆਖਿਆ।ਉਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਲਈ ਪ੍ਰਤੀ ਉਮੀਦਵਾਰ ਵਲੋਂ 28 ਲੱਖ ਰੁਪਏ ਖਰਚਿਆ ਜਾ ਸਕਦਾ ਹੈ ਪਰੰਤੂ ਉਮੀਦਵਾਰ ਘਟ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਲਈ ਕਾਨੂੰਨੀ ਖਰਚਿਆਂ ਦੇ ਨਾਲ ਨਾਲ ਗੈਰ ਕਾਨੂੰਨੀ ਖਰਚਿਆਂ ਤੇ ਵੀ ਨਜਰਸਾਨੀ ਰੱਖੀ ਜਾਵੇ । ਉਨਾ ਸਬੂਤ ਇਕੱਠੇ ਕਰਦੇ ਹੋਏ ਆਪਣੇ ਹਿਸਾਬ ਨਾਲ ਕਾਰਵਾਈ ਕਰਨ ਲਈ ਆਖਿਆ।
ਇਸ ਮੀਟਿੰਗ ਦੌਰਾਨ ਸ਼੍ਰੀ ਅਮਨਦੀਪ ਬਾਂਸਲ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ,ਸ਼੍ਰੀ ਉਦੇਦੀਪ ਸਿੰਘ ਸਿੱਧੂ ਐਸ.ਡੀ.ਐਮ. ਰੂਪਨਗਰ, ਸ਼੍ਰੀ ਰਾਕੇਸ਼ ਕੁਮਾਰ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਮੈਡਮ ਨਵਰੀਤ ਸੇਖੋਂ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ , ਸ਼੍ਰੀ ਅਜਿੰਦਰ ਸਿੰਘ ਪੁਲਿਸ ਨੋਡਲ ਅਫਸਰ , ਸ਼੍ਰੀ ਹਰਜੀਤ ਸਿੰਘ ਨੋਡਲ ਅਫਸਰ-ਕਮ-ਉਪ ਕੰਟਰੋਲਰ ਵਿਤ ਤੇ ਲੇਖਾ , ਸ਼੍ਰੀਮਤੀ ਸੰਧਿਆ ਸਹਾਇਕ ਖਰਚਾ ਅਬਜਰਵਰ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਆਰ.ਐਸ.ਧਾਮੀ ਸਹਾਇਕ ਖਰਚਾ ਅਬਜਰਵਰ ਰੋਪੜ, ਸ਼੍ਰੀ ਬਲਵੀਰ ਸਿਘ ਸਹਾਇਕ ਖਰਚਾ ਅਬਜਰਵਰ ਸ਼੍ਰੀ ਚਮਕੌਰ ਸਾਹਿਬ ,ਸ਼੍ਰੀ ਵਿਨੋਦ ਪਾਹੂਜਾ ਆਬਕਾਰੀ ਤੇ ਕਰ ਅਫਸਰ, ਸ਼੍ਰੀ ਜਸਪਾਲ ਸਿੰਘ ਸਹਾਇਕ ਜਿਆਲੋਜਿਸਟ, ਅਤੇ ਹੋਰ ਅਕਾਉਂਟਿੰਗ ਟੀਮਾਂ ਦੇ ਮੈਂਬਰ ਹਾਜਰ ਸਨ।