ਹਲਕਾ ਸਨੋਰ ਦੇ ਐਮ.ਐਲ.ਏ. ਹਰਿੰਦਰਪਾਲ ਸਿੰਘ ਚੰਦੂਮਾਜਰਾ ਆਪਣੇ ਪਿਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਰਣਧੀਰ ਰੱਖੜਾ, ਹਰਵਿੰਦਰ ਹਰਪਾਲਪੁਰ ਅਤੇ ਮੇਅਰ ਅਮਰਿੰਦਰ ਬਜਾਜ ਨਾਲ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਜੇਤੂ ਚਿੰਨ ਬਣਾਉਂਦੇ ਹੋਏ।
ਪਟਿਆਲਾ, 14 ਮਾਰਚ, 2017 : ਪਟਿਆਲਾ ਅਤੇ ਆਸ ਪਾਸ ਦੇ ਜ਼ਿਲਿਆਂ ਵਿਚ ਅਕਾਲੀ ਦਲ ਦਾ ਕੈਪਟਨ ਬਣ ਦੇ ਉਭਰੇ ਹਲਕਾ ਸਨੋਰ ਦੇ ਐਮ.ਐਲ.ਏ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਲੋਕਾਂ ਨੇ ਪੱਬਾਂ ਭਾਰ ਹੋ ਕੇ ਸਵਾਗਤ ਕੀਤਾ। ਸੂਬੇ ਵਿਚ ਅਕਾਲੀ ਦਲ ਦੇ ਉਲਟ ਚੱਲੀ ਹਨ•ੇਰੀ ਵਿਚ ਸ਼ਾਨਦਾਰ ਜਿੱਤ ਦਰਜ਼ ਕਰਕੇ ਆਪਣੀ ਸਾਫ ਸੁਥਰੀ ਛਵੀ ਅਤੇ ਰਾਜਨੀਤਕ ਦੂਰਅੰਦੇਸ਼ਤਾ ਦਾ ਸਬੂਤ ਦੇਣ ਵਾਲੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜਿੱਤਣ ਤੋਂ ਬਾਅਦ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਪੂਰੇ ਪਰਿਵਾਰ ਨਾਲ ਸਮੁੱਚੇ ਧਾਰਮਿਕ ਸਥਾਨਾ 'ਤੇ ਨਤਮਸਤਕ ਹੋਏ। ਸਭ ਤੋਂ ਪਹਿਲਾਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਹੁੰਚੇ ਅਤੇ ਇਸ ਤੋਂ ਬਾਅਦ ਨੌਵੀ ਪਾਤਸ਼ਾਹੀ ਬਹਾਦਰਗੜ•, ਗੁਰਦੁਆਰਾ ਘੜਾਮ ਬਾਉਲੀ ਸਾਹਿਬ, ਗੁਰਦੁਆਰਾ ਧੰਨਾ ਭਗਤ ਜੀ, ਗੁਰਦੁਆਰਾ ਮਗਰ ਸਾਹਿਬ ਪਾਤਸ਼ਾਹੀ ਨੌਵੀਂ, ਬਾਬਾ ਸ਼ੰਕਰਗਿਰ ਜੀ ਔਲੀਆ ਦੇ ਡੇਰੇ ਅਤੇ ਗੁਰਦੁਆਰਾ ਅਕਾਲਗੜ• ਸਾਹਿਬ ਸਨੌਰ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਹਲਕੇ ਦੀ ਸੇਵਾ ਲਈ ਹੋਰ ਬਲ ਬਖਸ਼ਣ ਲਈ ਅਰਦਾਸ ਕੀਤੀ। ਲੋਕਾਂ ਨੇ ਸੜਕਾਂ 'ਤੇ ਆ ਕੇ ਹਰ ਤਰ•ਾਂ ਦੀ ਧੜੇਬੰਦੀ ਤੋਂ ਉਪਰ ਉਠ ਕੇ ਹਰਿੰਦਰਪਾਲ ਚੰਦੂਮਾਜਰਾ ਦਾ ਸਵਾਗਤ ਕੀਤਾ। ਕਈ ਥਾਵਾਂ 'ਤੇ ਬਜੁਰਗ ਮਹਿਲਾਵਾਂ ਵਿਸ਼ੇਸ਼ ਤੋਰ 'ਤੇ ਹਰਿੰਦਰਪਾਲ ਨੂੰ ਆਸ਼ੀਰਵਾਦ ਦਿੱਤਾ। ਸਭ ਤੋਂ ਖਾਸ ਗੱਲ ਇਹ ਰਹੀ ਕਿ ਲੋਕਾਂ ਆਪਣੇ ਇਸ ਨੌਜਵਾਨ ਐਮ.ਐਲ.ਏ. ਸਾਫ ਤੌਰ 'ਤੇ ਸੰਕੇਤ ਦੇ ਦਿੱਤਾ ਕਿ ਹਲਕਾ ਸਨੋਰ ਉਸ ਦੇ ਨਾਲ ਖੜਾ ਹੈ। ਸਵਾਗਤੀ ਸਮਾਹੋਰਾਂ ਵਿਚ ਲੋਕਾਂ ਗੱਲਾਂ ਕਰਦੇ ਦਿਖਾਈ ਦੇ ਰਹੇ ਸਨ ਕਿ ਹੁਣ ਤਾਂ ਪਟਿਆਲਾ ਵਿਚ ਅਕਾਲੀ ਦਲ ਦਾ ਇਹੀ ਕੈਪਟਨ ਬਣ ਗਿਆ ਹੈ। ਜਿਸ ਨੇ ਅਕਾਲੀ ਦਲ ਦੀ ਪਟਿਆਲਾ ਅਤੇ ਆਸ ਪਾਸ ਦੇ ਜ਼ਿਲਿਆਂ ਵਿਚ ਪਿੱਠ ਨਹੀਂ ਲੱਗਣ ਦਿੱਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਵੇਂ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਸੱਤਾ ਵਿਚ ਨਹੀਂ ਰਿਹਾ, ਪ੍ਰੰਤੂ ਹਲਕਾ ਸਨੋਰ ਦੇ ਲੋਕਾਂ ਨੇ ਅਕਾਲੀ ਦਲ ਅਤੇ ਚੰਦੂਮਾਜਰਾ ਪਰਿਵਾਰ ਦੀ ਸੇਵਾ 'ਤੇ ਮੋਹਰ ਲਗਾਈ ਹੈ। ਉਹਨਾਂ ਕਿਹਾ ਕਿ ਚੰਦੂਮਾਜਰਾ ਪਰਿਵਾਰ ਦਿਨ ਰਾਤ ਹਲਕਾ ਸਨੋਰ ਦੇ ਲੋਕਾਂ ਦੀ ਸੇਵਾ ਵਿਰ ਰਹੇਗਾ। ਹਰਿੰਦਰਪਾਲ ਚੰਦੂਮਾਜਰਾ ਨੇ ਹਲਕਾ ਸਨੋਰ ਦੇ ਲੋਕਾਂ ਅਤੇ ਵਿਸ਼ੇਸ਼ ਤੌਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਜੁਝਾਰੂ ਸਿਪਾਹੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ, ਜਿਨ•ਾਂ ਚੰਦੂਮਾਜਰਾ ਪਰਿਵਾਰ ਨਾਲ ਮਿਲ ਕੇ ਜਿੱਤ ਲਈ ਦਿਨ ਰਾਤ ਇੱਕ ਕੀਤਾ।
ਆਪਣੇ ਸਪੁੱਤਰ ਨੂੰ ਵਿਸੇਸ਼ ਤੌਰ 'ਤੇ ਆਸ਼ੀਰਵਾਦ ਦੇਣ ਪਹੁੰਚੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਰਿੰਦਰਪਾਲ ਚੰਦੂਮਾਜਰਾ ਵਿਚ ਸੇਵਾ ਦਾ ਜਜਬਾ ਦੇਖ ਕੇ ਕਈ ਵਾਰ ਤਾਂ ਉਹ ਖੁਦ ਵੀ ਸੋਚ ਵਿਚ ਪੈ ਜਾਂਦੇ ਹਨ। ਉਹਨਾਂ ਕਿਹਾ ਕਿ ਪਾਰਟੀ ਨੇ ਥੋੜਾ ਸਮਾਂ ਪਹਿਲਾਂ ਸਨੋਰ ਦੀ ਸੇਵਾ ਦਿੱਤੀ ਸੀ ਅਤੇ ਹਰਿੰਦਰਪਾਲ ਨੂੰ ਇੱਕ ਨੌਜਵਾਲ ਚਿਹਰੇ ਦੇ ਰੂਪ ਵਿਚ ਚੋਣ ਮੈਦਾਨ ਵਿਚ ਉਤਾਰਿਆ ਸੀ ਅਤੇ ਹਰਿੰਦਰਪਾਲ ਨੇ ਥੋੜੇ ਸਮੇਂ ਆਪਣੀ ਲੋਕ ਸੇਵਾ ਅਤੇ ਰਾਜਨੀਤਕ ਦੂਰਅੰਦੇਸ਼ਤਾ ਦਾ ਲੋਹਾ ਮਨਵਾ ਦਿੱਤਾ। ਪ੍ਰੋ. ਚੰਦੂਮਾਜਰਾ ਨੇ ਐਲਾਨ ਕੀਤਾ ਕਿ ਕੇਂਦਰ ਤੋਂ ਆਉਣ ਵਾਲੇ ਫੰਡਾਂ ਨਾਲ ਹਲਕਾ ਸਨੋਰ ਵਿਚ ਵਿਕਾਸ ਦੀ ਤੇਜ਼ੀ ਨੂੰ ਰੁਕਣ ਨਹੀਂ ਦੇਣਗੇ। ਇਸ ਮੌਕੇ ਜਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਮੇਅਰ ਅਮਰਿੰਦਰ ਸਿੰਘ ਬਜਾਜ, ਸਿਮਰਨਜੀਤ ਸਿੰਘ ਚੰਦੂਮਾਜਰਾ, ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਹਰਵਿੰਦਰ ਸਿੰਘ ਹਰਪਾਲਪੁਰ, ਜਗਤਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਮਹਿੰਦਰ ਸਿੰਘ ਪੰਜੇਟਾ, ਸ਼ੇਰ ਸਿੰਘ ਪੰਜੇਟਾ, ਗੁਰਜੰਟ ਸਿੰਘ ਨੂਰਖੇੜੀਆਂ, ਸੰਦੀਪ ਸਿੰਘ ਰਾਜਾ ਤੁੜ, ਜਗਜੀਤ ਸਿੰਘ ਕੌਲੀ, ਜਰਨੈਲ ਸਿੰਘ ਅਲੀਪੁਰ, ਕੁਲਦੀਪ ਸਿੰਘ ਸ਼ਮਸ਼ਪੁਰ, ਪੁਪਿੰਦਰ ਸਿੰਘ ਸੈਫਦੀਪੁਰ, ਪ੍ਰੀਤਮ ਸਿੰਘ ਸਨੌਰ, ਤਜਿੰਦਰ ਸਿੰਘ ਸਰਪੰਚ ਮਹਿਮੂਦਪੁਰ, ਦਲਜੀਤ ਸਿੰਘ ਕੌਲੀ, ਦੇਵ ਸਿੰਘ ਰੰਘਰੇਟਾ, ਗੁਰਮੀਤ ਸਿੰਘ ਅਲੀਪੁਰ, ਮੈਂਬਰ ਸ਼੍ਰੋਮਣੀ ਕਮੇਟੀ ਲਾਭ ਸਿੰਘ ਦੇਵੀਨਗਰ, ਜਰਨੈਲ ਸਿੰਘ ਅਲੀਪੁਰ, ਸੰਦੀਪ ਸਿੰਘ ਰਾਜਾ, ਜਸਵਿੰਦਰਪਾਲ ਸਿੰਘ ਚੱਢਾ, ਸੁਰਜੀਤ ਸਿੰਘ ਠੇਕੇਦਾਰ, ਜਥੇਦਾਰ ਜਗਤਾਰ ਸਿੰਘ ਔਲਖ ਨੋਗਾਵਾਂ, ਗੁਰਵਿੰਦਰ ਸ਼ਕਤੀਮਾਨ, ਮਨਵਿੰਦਰ ਕੌੜਾ, ਜਤਿੰਦਰਪਾਲ ਸਿੰਘ ਮੁਹੱਬਤਪੁਰਾ, ਸਤਪਾਲ ਸਿੰਘ ਪੂਨੀਆ, ਹਰੀ ਸਿੰਘ ਪੰਜੌਲਾ ਪ੍ਰਧਾਨ, ਪਲਵਿੰਦਰ ਸਿੰਘ ਰਿੰਕੂ, ਕੌਂਸਲਰ ਸੁਖਬੀਰ ਸਿੰਘ ਅਬਲੋਵਾਲ, ਕੁਲਦੀਪ ਸਿੰਘ ਹਰਪਾਲਪੁਰ, ਯਾਦਵਿੰਦਰ ਬਲਬੇੜਾ,ਗੁਰਦੇਵ ਸਿੰਘ ਮਰਦਾਂਹੇੜੀ, ਜਤਿੰਦਰ ਸਿੰਘ ਪਹਾੜੀਪੁਰ, ਜਤਿੰਦਰ ਸਿੰਘ ਸਰਪੰਚ ਪੰਜੌਲਾ, ਬਿੱਲਾ, ਗੁਰਮਿੰਦਰ ਸਿੰਘ ਪੂਨੀਆ ਪੰਜੌਲਾ, ਗੁਰਮੀਤ ਸਿੰਘ ਪੰਜੌਲਾ ਆਦਿ ਵਿਸ਼ੇਸ਼ ਤੌਰ 'ਤੇ ਹਾਜਰ ਸਨ।